ਨਾਰਵੇ ਸ਼ਤਰੰਜ ਟੂਰਨਾਮੈਂਟ : ਆਨੰਦ ਨੇ ਕਾਰੂਆਨਾ ਨੂੰ ਹਰਾ ਕੇ ਕੀਤੀ ਵਾਪਸੀ

06/13/2017 7:43:46 PM

ਸਟਾਵੇਂਗਰ/ਨਾਰਵੇ — ਸਾਬਕਾ ਵਿਸ਼ਵ ਚੈਂਪੀਅਨਸ਼ਿਪ ਵਿਸ਼ਵਨਾਥਨ ਆਨੰਦ ਨੇ ਅੱਜ ਛੇਵੇ ਦੌਰ 'ਚ ਅਮਰੀਕਾ ਦੇ ਫੈਬਿਆਨੋ ਕਾਰੂਆਨਾ ਨੂੰ ਹਰਾ ਕੇ ਅਲਟੀਬਾਕਸ ਨਾਰਵੇ ਸ਼ਤਰੰਜ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਆਨੰਦ ਨੇ ਇਸ ਤੋਂ ਪਹਿਲਾ 2 ਬਾਜ਼ੀਆਂ ਗੁਆ ਦਿੱਤੀਆਂ ਸਨ। ਜਦਕਿ 3 'ਚ ਉਨ੍ਹਾਂ ਨੇ ਅੰਕ ਵੰਡੇ ਸਨ। ਆਨੰਦ 'ਤੇ ਜਿੱਤ ਦੀ ਰਾਹ 'ਤੇ ਵਾਪਸ ਪਰਤਣ ਦਾ ਦਬਾਵ ਸੀ ਅਤੇ ਇਸ ਭਾਰਤੀ ਦਿੱਗਜ ਨੇ ਸ਼ਾਨਦਾਰ ਖੇਡ ਦਿਖਾਇਆ। ਕਾਰੂਆਨਾ ਦੀ ਇਹ ਟੂਰਨਾਮੈਂਟ 'ਚ ਪਹਿਲੀ ਹਾਰ ਹੈ। 
ਆਨੰਦ ਦੇ ਹੁਣ 6 'ਚੋਂ 2.5 ਅੰਕ ਹੋ ਗਏ ਹਨ ਅਤੇ ਅਗਲੇ 3 ਦੌਰ 'ਚ 2 'ਚੋਂ ਉਸ ਨੂੰ ਸਫੇਦ ਮੋਹਰਾਂ ਨਾਲ ਖੇਡਣਾ ਹੈ। ਆਰਮੇਨਿਆ ਦੇ ਲੇਵੋਨ ਆਰੋਨਿਅਨ ਦਿਨ 'ਚ ਜਿੱਤ ਦਰਜ ਕਰਨ ਵਾਲੇ ਇਕ ਹੋਰ ਖਿਡਾਰੀ ਸਨ। ਉਨ੍ਹਾਂ ਨੇ ਰੂਸ ਦੇ ਵਲਾਦੀਮੀਰ ਕ੍ਰੈਮਨਿਕ ਨੂੰ ਹਰਾਇਆ। ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ 6ਵੇਂ ਦਿਨ ਵੀ ਡਰਾਅ ਖੇਡਿਆ। ਉਨ੍ਹਾਂ ਨੇ ਮੈਕਸਿਮ ਵਾਚਿਅਰ ਲਾਗ੍ਰੇਵ ਨੂੰ ਬਰਾਬਰੀ 'ਤੇ ਰੋਕਿਆ। ਦਿਨ ਦੀਆਂ ਬਾਕੀ ਬਾਜ਼ੀਆਂ 'ਚ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਅਮਰੀਕਾ ਦੇ ਵੇਸਲੀ ਸੋ ਦੇ ਨਾਲ ਡਰਾਅ ਖੇਡਿਆ, ਜਦਕਿ ਇਕ ਹੋਰ ਅਮਰੀਕੀ ਹਿਕਾਰੂ ਨਕਾਮੁਰਾ ਨੇ ਵੀ ਰੂਸ ਦੇ ਸਰਗੇਈ ਕਾਰਜਾਕਿਨ ਦੇ ਨਾਲ ਅੰਕ ਵੰਡੇ। ਹੁਣ ਜਦਕਿ 3 ਦੌਰ ਦੀਆਂ ਬਾਜ਼ੀਆਂ ਬਚੀਆਂ ਹਨ ਤਦ ਨਕਾਮੁਰਾ ਅਤੇ ਆਰੋਨਿਅਨ ਚਾਰ ਅੰਕ ਦੇ ਨਾਲ ਬੜ੍ਹਤ 'ਤੇ ਹਨ। ਉਨ੍ਹਾਂ ਨੇ ਗਿਰੀ, ਕ੍ਰੈਮਨਿਕ, ਕਰਜਾਕਿਨ ਅਤੇ ਵੇਸਲੀ ਸੋ 'ਤੇ ਪੂਰੇ ਇਕ ਅੰਕ ਦੀ ਬੜ੍ਹਤ ਬਣਾ ਰੱਖੀ ਹੈ। ਆਨੰਦ, ਕਾਰਲਸਨ, ਕਾਰੁਆਨ ਅਤੇ ਵਾਚਿਅਰ ਸਾਰਿਆਂ ਦੇ ਸਮਾਨ 2.5 ਅੰਕ ਹਨ ਅਤੇ ਉਹ ਸੰਯੁਕਤ 7ਵੇਂ ਨੰਬਰ 'ਤੇ ਹੈ।


Related News