ਉੱਤਰ ਕੋਰੀਆ ਓਲੰਪਿਕ ਤੋਂ ਹਟਿਆ, ਮੀਰਾਬਾਈ ਚਾਨੂ ਦੇ ਤਮਗਾ ਜਿੱਤਣ ਦੀ ਸੰਭਾਵਨਾ ਵਧੀ
Tuesday, Apr 06, 2021 - 10:00 PM (IST)
ਨਵੀਂ ਦਿੱਲੀ– ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਦੀਆਂ ਆਗਾਮੀ ਓਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਦੀਆਂ ਉਮੀਦਾਂ ਵਧ ਗਈਆਂ ਹਨ ਕਿਉਂਕਿ ਮੰਗਲਵਾਰ ਨੂੰ ਉੱਤਰ ਕੋਰੀਆ ਨੇ ਐਲਾਨ ਕੀਤਾ ਕਿ ਉਹ ਟੋਕੀਓ ਓਲੰਪਿਕ ਖੇਡਾਂ ਵਿਚ ਹਿੱਸਾ ਨਹੀਂ ਲਵੇਗਾ। ਉੱਤਰ ਕੋਰੀਆ ਆਪਣੇ ਖਿਡਾਰੀਆਂ ਨੂੰ ਕੋਵਿਡ-19 ਦੇ ਕਾਰਨ ਵਿਸ਼ਵ ਪੱਧਰੀ ਸਿਹਤ ਸੰਕਟ ਤੋਂ ਬਚਾਉਣ ਲਈ 23 ਅਗਸਤ ਤੋਂ 8 ਜੁਲਾਈ ਤਕ ਹੋਣ ਵਾਲੀਆਂ ਖੇਡਾਂ ਵਿਚੋਂ ਹਟ ਗਿਆ ਹੈ।
ਇਹ ਖ਼ਬਰ ਪੜ੍ਹੋ- IPL 2021 'ਚ ਧੋਨੀ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਦੇਖੋ ਪੂਰੀ ਲਿਸਟ
ਸਾਬਕਾ ਵਿਸ਼ਵ ਚੈਂਪੀਅਨ ਚਾਨੂ ਮਹਿਲਾ 49 ਕਿ. ਗ੍ਰਾ. ਵਰਗ ਦੀ ਟੋਕੀਓ ਖੇਡਾਂ ਦੀ ਕੁਆਲੀਫਾਈ ਰੈਂਕਿੰਗ ਵਿਚ 3869.8038 ਰੋਬੀ ਅੰਕ ਦੇ ਨਾਲ ਚੌਥੇ ਸਥਾਨ ’ਤੇ ਹੈ। ਰੋਬੀ ਅੰਕ ਕੌਮਾਂਤਰੀ ਵੇਟਲਿਫਟਿੰਗ ਮਹਾਸੰਘ ਦੀ ਅੰਕਾਂ ਦੀ ਗਣਨਾ ਕਰਨ ਦੀ ਅਧਿਕਾਰਤ ਪ੍ਰਣਾਲੀ ਹੈ। ਚਾਨੂ ਦੀ ਨੇੜਲੀ ਵਿਰੋਧੀ ਉੱਤਰ ਕੋਰੀਆ ਦੀ ਰੀ ਸੋਂਗ ਗੁਮ 4209.4909 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਰੀ ਸੋਂਗ ਨੇ 2019 ਵਿਸ਼ਵ ਚੈਂਪੀਅਨਸ਼ਿਪ ਵਿਚ ਚਾਨੂ ਨੂੰ ਪਛਾੜ ਕੇ ਕਾਂਸੀ ਤਮਗਾ ਜਿੱਤਿਆ ਸੀ। ਤਦ ਭਾਰਤੀ ਖਿਡਾਰਨ ਦੇ 201 ਕਿ. ਗ੍ਰਾ. ਦੇ ਮੁਕਾਬਲੇ ਉੱਤਰ ਕੋਰੀਆ ਦੀ ਖਿਡਾਰਨ ਨੇ 204 ਕਿ. ਗ੍ਰਾ. ਭਾਰ ਚੁੱਕਿਆ ਸੀ। ਅਜਿਹੇ ਵਿਚ ਉੱਤਰ ਕੋਰੀਆ ਜੇਕਰ ਟੋਕੀਓ ਓਲੰਪਿਕ ਤੋਂ ਹਟਣ ਦੇ ਆਪਣੇ ਫੈਸਲੇ ’ਤੇ ਅਡਿੱਗ ਰਹਿੰਦਾ ਹੈ ਤਾਂ ਇਸ ਨਾਲ ਚਾਨੂ ਨੂੰ ਫਾਇਦਾ ਹੋਵੇਗਾ।
ਇਹ ਖ਼ਬਰ ਪੜ੍ਹੋ- ਗਾਂਗੁਲੀ ਨੇ ਬਾਓ-ਬਬਲ ਨੂੰ ਮੰਨਿਆ ਮੁਸ਼ਕਿਲ, ਭਾਰਤੀ ਖਿਡਾਰੀਆਂ ਨੂੰ ਲੈ ਕੇ ਦਿੱਤਾ ਇਹ ਬਿਆਨ
ਰਾਸ਼ਟਰੀ ਕੋਚ ਵਿਜੇ ਸ਼ਰਮਾ ਨੇ ਕਿਹਾ,‘‘ਉੱਤਰ ਕੋਰੀਆ ਦੇ ਓਲੰਪਿਕ ’ਚੋਂ ਹਟਣ ਦੀ ਖਬਰ ਸੁਣ ਕੇ ਅਸੀਂ ਖੁਸ਼ ਹਾਂ ਪਰ ਇਮਾਨਦਾਰੀ ਨਾਲ ਕਹਾਂ ਤਾਂ ਸਾਡਾ ਧਿਆਨ ਚੀਨ ਨਾਲ ਮੁਕਾਬਲੇਬਾਜ਼ੀ ’ਤੇ ਹੈ। ਅੰਤ ਵਿਚ ਵਿਅਕਤੀਗਤ ਪ੍ਰਦਰਸ਼ਨ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਅਤੇ ਅਗਲੇ ਹਫਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੇ।’’
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।