ਉੱਤਰ ਕੋਰੀਆ ਨੇ ਤਾਜ਼ਿਕਸਤਾਨ ਨੂੰ ਹਰਾਇਆ, ਭਾਰਤ ਬਾਹਰ

Tuesday, Jul 16, 2019 - 12:15 AM (IST)

ਉੱਤਰ ਕੋਰੀਆ ਨੇ ਤਾਜ਼ਿਕਸਤਾਨ ਨੂੰ ਹਰਾਇਆ, ਭਾਰਤ ਬਾਹਰ

ਅਹਿਮਦਾਬਾਦ— ਉੱਤਰ ਕੋਰੀਆ ਨੇ ਚੋਟੀ 'ਤੇ ਚੱਲ ਰਹੀ ਟੀਮ ਤਾਜ਼ਿਕਸਤਾਨ ਨੂੰ ਸੋਮਵਾਰ ਨੂੰ 1-0 ਨਾਲ ਹਰਾ ਦਿੱਤਾ ਤੇ ਉੱਤਰ ਕੋਰੀਆ ਦੀ ਇਸ ਜਿੱਤ ਦੇ ਨਾਲ ਮੇਜ਼ਬਾਨ ਤੇ ਸਾਬਕਾ ਚੈਂਪੀਅਨ ਭਾਰਤ ਇੰਟਰਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ।
ਆਪਣੇ ਪਹਿਲੇ ਦੋ ਮੈਚ ਹਾਰ ਚੁੱਕੇ ਭਾਰਤ ਦੀਆਂ ਉਮੀਦਾਂ ਇਸ ਮੁਕਾਬਲੇ ਵਿਚ ਤਾਜ਼ਿਕਸਤਾਨ ਦੀ ਜਿੱਤ 'ਤੇ ਟਿਕੀਆਂ ਸਨ ਪਰ ਭਾਰਤ ਨੂੰ 5-2 ਨਾਲ ਹਰਾਉਣ ਵਾਲੀ ਉੱਤਰ ਕੋਰੀਆਈ ਟੀਮ ਨੇ ਤਾਜ਼ਿਕਸਤਾਨ  ਨੂੰ ਇਕ ਗੋਲ ਨਾਲ ਹਰਾ ਦਿੱਤਾ। ਉੱਤਰ ਕੋਰੀਆ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਤੇ ਉਸ ਦੇ 6 ਅੰਕ ਹੋ ਗਏ ਹਨ ਤੇ ਉਹ ਚਾਰ ਟੀਮਾਂ ਦੇ ਟੂਰਨਾਮੈਂਟ ਵਿਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਤਾਜ਼ਿਕਸਤਾਨ ਤੇ ਉੱਤਰ ਕੋਰੀਆ ਦੇ ਇਕ ਬਰਾਬਰ 6-6 ਅੰਕ ਹਨ ਪਰ ਬਿਹਤਰ ਗੋਲ ਔਸਤ ਦੇ ਆਧਾਰ 'ਤੇ ਤਾਜ਼ਿਕਸਤਾਨ ਪਹਿਲੇ ਤੇ ਉੱਤਰ ਕੋਰੀਆ ਦੂਜੇ ਸਥਾਨ 'ਤੇ ਹੈ।


author

Gurdeep Singh

Content Editor

Related News