ਨਾਰਥ ਈਸਟਰਨ ਵਾਰੀਅਰਸ ਨੇ ਚੱਖਿਆ ਜਿੱਤ ਦਾ ਸਵਾਦ

Friday, Dec 28, 2018 - 12:32 AM (IST)

ਨਾਰਥ ਈਸਟਰਨ ਵਾਰੀਅਰਸ ਨੇ ਚੱਖਿਆ ਜਿੱਤ ਦਾ ਸਵਾਦ

ਹੈਦਰਾਬਾਦ— ਤਾਨੋਂਗਸਾਕ ਸੇਨਸੋਮਬੂਨਸੁਕ ਤੇ ਰਿਤੁਪਰਣਾ ਦਾਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਾਰਥ ਈਸਟਰਨ ਵਾਰੀਅਰਸ ਨੇ ਮੁੰਬਈ ਰਾਕੇਟਸ ਨੂੰ ਵੀਰਵਾਰ ਪ੍ਰੀਮੀਅਰ ਬੈਡਮਿੰਟਨ ਲੀਗ 'ਚ 4-1 ਨਾਲ ਹਰਾ ਦਿੱਤਾ। ਟੀਮ ਦੀ ਟੂਰਨਾਮੈਂਟ 'ਚ ਪਹਿਲੀ ਜਿੱਤ ਹੈ। ਉਸ ਨੂੰ ਆਪਣੇ ਪਹਿਲੇ ਮੈਚ 'ਚ ਅਹਿਮਦਾਬਾਦ ਸਮੈਸ਼ ਮਾਸਟਰਸ ਤੋਂ 1-4 ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤਾਨੋਂਗਸਾਕ ਨੇ ਮੁੰਬਈ ਦੇ ਟ੍ਰਮਪ ਮੈਚ 'ਚ ਐਡਰਸ ਐਟਨਸਨ ਨੂੰ 15-9, 10-15, 15-11 ਨਾਲ ਹਰਾਇਆ। ਸਾਬਕਾ ਰਾਸ਼ਟੀ ਚੈਂਪੀਅਨ ਰਿਤੁਪਰਣਾ ਦਾਸ ਨੇ ਸ਼੍ਰੇਆਂਸ਼ੀ ਪਰਦੇਸ਼ੀ ਨੂੰ 12-15, 15-10, 15-12 ਨਾਲ ਹਰਾ ਕੇ ਜਿੱਤ ਨਾਰਥ ਈਸਟ ਟੀਮ ਦੀ ਝੋਲੀ 'ਚ ਪਾ ਦਿੱਤੀ।


Related News