ਬ੍ਰਿਸਬੇਨ ਹੋਟਲ ’ਚ ਟੀਮ ਇੰਡੀਆ ਲਈ ਨਾ ਹੀ ਰੂਮ ਸਰਵਿਸ ਤੇ ਨਾ ਹੀ ਹਾਊਸਕੀਪਿੰਗ ਦਾ ਪ੍ਰਬੰਧ
Wednesday, Jan 13, 2021 - 01:26 AM (IST)
ਨਵੀਂ ਦਿੱਲੀ– ਆਸਟਰੇਲੀਆ ਵਿਰੁੱਧ ਚੌਥੇ ਤੇ ਆਖਰੀ ਟੈਸਟ ਲਈ ਬ੍ਰਿਸਬੇਨ ਪਹੁੰਚੀ ਭਾਰਤੀ ਕ੍ਰਿਕਟ ਟੀਮ ਨੂੰ ਮੰਗਲਵਾਰ ਨੂੰ ਅਜਿਹੇ ਹੋਟਲ ਵਿਚ ਠਹਿਰਾਇਆ ਗਿਆ ਹੈ, ਜਿੱਥੇ ਮੁਢੱਲੀਆਂ ਸਹੂਲਤਾਂ ਨਹੀਂ ਸਨ ਤੇ ਇਸ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ ਦੇ ਚੋਟੀ ਦੇ ਅਧਿਕਾਰੀਆਂ ਨੂੰ ਦਖਲ ਦੇਣਾ ਪਿਆ।
ਸਮਝਿਆ ਜਾਂਦਾ ਹੈ ਕਿ ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ, ਸਕੱਤਰ ਜੈ ਸ਼ਾਹ ਤੇ ਸੀ. ਈ. ਓ. ਹੇਮਾਂਗ ਅਮੀਨ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਭਾਰਤੀ ਟੀਮ ਨੂੰ ਉਥੇ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਬੋਰਡ ਦੇ ਇਸ ਸੂਤਰ ਨੇ ਦੱਸਿਆ, ‘‘ਹੋਟਲ ਵਿਚ ਰੂਮ ਸਰਵਿਸ ਜਾਂ ਹਾਊਸਕੀਪਿੰਗ ਹੀ ਨਹੀਂ ਹੈ। ਜਿਮ ਵੀ ਕੌਮਾਂਤਰੀ ਪੱਧਰ ਦਾ ਨਹੀਂ ਹੈ ਤੇ ਸਵਿਮਿੰਗ ਪੂਲ ਵਿਚ ਨਹੀਂ ਜਾ ਸਕਦੇ। ਉਨ੍ਹਾਂ ਨਾਲ ਚੈੱਕ ਇਨ ਦੇ ਸਮੇਂ ਇਨ੍ਹਾਂ ਸਾਰੀਆਂ ਸਹੂਲਤਾਂ ਦਾ ਵਾਅਦਾ ਕੀਤਾ ਗਿਆ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।