CPL ਨੂੰ 19 ਅਗਸਤ ਤੋਂ ਅੱਗੇ ਖਿਸਕਾਉਣ ''ਤੇ ਅਜੇ ਕੋਈ ਫੈਸਲਾ ਨਹੀਂ : ਆਯੋਜਕ

03/24/2020 2:49:02 AM

ਗ੍ਰਾਸ ਆਈਲੇਟ (ਸੇਂਟ ਲੂਸੀਆ)- ਕੈਰੇਬੀਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਦੇ ਆਯੋਜਕ 19 ਅਗਸਤ ਤੋਂ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਟੂਰਨਾਮੈਂਟ ਸ਼ੁਰੂ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਕਾਰਣ ਹੋਰ ਬਦਲ ਵੀ ਖੁੱਲ੍ਹੇ ਰੱਖੇ ਹਨ। ਸੀ. ਪੀ. ਐੱਲ. ਟੀ-20 ਟੂਰਨਾਮੈਂਟ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ 19 ਅਗਸਤ ਤੋਂ 26 ਸਤੰਬਰ ਵਿਚਾਲੇ ਖੇਡਿਆ ਜਾਣਾ ਹੈ। ਸੀ. ਪੀ. ਐੱਲ. ਨੇ ਬਿਆਨ ਵਿਚ ਕਿਹਾ, ''ਸੀ. ਪੀ. ਐੱਲ. ਨੇ ਹਾਲ ਦੇ ਹਫਤਿਆਂ ਵਿਚ ਆਪਣੇ ਡਾਕਟਰੀ ਸਲਾਹਕਾਰਾਂ ਨਾਲ ਲਗਾਤਾਰ ਗੱਲਬਾਤ ਜਾਰੀ ਰੱਖੀ ਹੈ। ਉਹ ਦੁਨੀਆ ਭਰ ਵਿਚ ਕ੍ਰਿਕਟ ਦੀ ਮੌਜੂਦਾ ਸਥਿਤੀ ਦੇ ਸੰਬੰਧ ਵਿਚ ਕ੍ਰਿਕਟ ਵੈਸਟਇੰਡੀਜ਼ ਨਾਲ ਵੀ ਗੱਲ ਕਰ ਰਿਹਾ ਹੈ ਤੇ ਅਜੇ ਟੂਰਨਾਮੈਂਟ ਨੂੰ ਅੱਗੇ ਖਿਸਕਾਉਣ 'ਤੇ ਕੋਈ ਚਰਚਾ ਨਹੀਂ ਹੋਈ ਹੈ।''


Gurdeep Singh

Content Editor

Related News