ਨਿਸ਼ੀਕੋਰੀ ਨੇ ਬੇਨਾਈਟ ਪਿਯਰੇ ਨੂੰ ਹਰਾ ਦੂਜੇ ਦੌਰ ''ਚ ਬਣਾਈ ਜਗ੍ਹਾ

Wednesday, Feb 27, 2019 - 04:28 PM (IST)

ਦੁਬਈ : ਚੋਟੀ ਦਰਜਾ ਕੇਈ ਨਿਸ਼ੀਕੋਰੀ ਨੇ ਮੰਗਲਵਾਰ ਨੂੰ ਦੁਬਈ ਚੈਂਪੀਅਨਸ਼ਿਪ ਵਿਚ ਡੈਬਿਯੂ ਕਰਦਿਆਂ ਬੇਨੋਈਟ ਪਿਯਰੇ ਨੂੰ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾਈ ਜਦਕਿ ਗੇਲ ਮੋਨਫਲਿਸ ਨੇ ਮਾਰਿਨ ਸਿਲਿਚ ਨੂੰ ਬਾਹਰ ਦਾ ਰਾਹ ਦਿਖਾਇਆ। ਏਸ਼ੀਆ ਦੇ ਚੋਟੀ ਅਤੇ ਦੁਨੀਆ ਦੇ 6ਵੇਂ ਨੰਬਰ ਦੇ ਖਿਡਾਰੀ ਨਿਸ਼ੀਕੋਰੀ ਨੇ ਪਿਯਰੇ ਖਿਲਾਫ 6-4. 6-3 ਨਾਲ ਜਿੱਤ ਦਰਜ ਕੀਤੀ। ਨਿਸ਼ੀਕੋਰੀ ਅਗਲੇ ਦੌਰ ਵਿਚ ਹਰਬਰਟ ਹੁਰਕਾਜ ਨਾਲ ਭਿੜਨਗੇ ਜਿਸ ਨੇ ਫ੍ਰਾਂਸ ਦੇ ਕੁਆਲੀਫਾਇਰ ਕੋਰੇਨਟਿਨ ਮੋਟੇਟ ਨੂੰ 6-3, 7-5 ਨਾਲ ਹਰਾਇਆ। ਇਸ ਵਿਚਾਲੇ ਸਿਲਿਚ ਨੂੰ ਮੋਨਫਲਿਸ ਨੇ 6-3, 4-6, 6-0 ਨਾਲ ਹਰਾ ਕੇ ਬਾਹਰ ਦਾ ਰਾਹ ਦਿਖਾਇਆ ਜਦਕਿ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਨੇ ਆਸਟਰੇਲੀਆ ਦੇ ਮੈਥਿਊ ਐਬਟੇਨ ਨੂੰ 6-4, 3-6, 6-3 ਨਾਲ ਹਰਾਇਆ।


Related News