ਨਿਕੋਲ ਸ਼ੇਰਜਿੰਗਰ ਨੂੰ ਸਤਾ ਰਹੀ ਹੈ ਫੋਨ ''ਚੋਂ ਪ੍ਰਾਈਵੇਟ ਵੀਡੀਓ ਲੀਕ ਹੋਣ ਦੀ ਚਿੰਤਾ
Wednesday, Feb 27, 2019 - 03:19 AM (IST)

ਜਲੰਧਰ - ਅਮਰੀਕੀ ਪੌਪ ਸਟਾਰ ਨਿਕੋਲ ਸ਼ੇਰਜਿੰਗਰ ਦੀ ਬੀਤੇ ਦਿਨੀਂ ਫਾਰਮੂਲਾ ਵਨ ਰੇਸਰ ਲੂਈਸ ਹੈਮਿਲਟਨ ਨਾਲ ਅਸ਼ਲੀਲ ਵੀਡੀਓ ਲੀਕ ਹੋ ਗਈ ਸੀ। ਇਸ ਤੋਂ ਬਾਅਦ ਨਿਕੋਲ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਹੈਕਰਸ ਨੇ ਉਸ ਦੇ ਫੋਨ 'ਚੋਂ ਹੋਰ ਵੀ ਪ੍ਰਾਈਵੇਟ ਵੀਡੀਓਜ਼ ਚੋਰੀ ਕੀਤੀਆਂ ਹੋਣਗੀਆਂ ਤੇ ਇਹ ਹੈਕਰਸ ਭਵਿੱਖ 'ਚ ਉਸ ਨੂੰ ਬਲੈਕਮੇਲ ਵੀ ਕਰ ਸਕਦੇ ਹਨ। ਨਿਕੋਲ ਨੇ ਦਾਅਵਾ ਕੀਤਾ ਹੈ ਕਿ ਕਿਸੇ ਹੈਕਰ ਨੇ ਉਸ ਦੀ ਕਲਾਊਡ ਸਪੇਸ ਨੂੰ ਹੈਕ ਕਰ ਕੇ ਉਕਤ ਵੀਡੀਓ ਲੀਕ ਕੀਤੀ ਹੈ ਕਿਉਂਕਿ ਉਸ ਦਾ ਲੂਈਸ ਨਾਲ ਤਿੰਨ ਸਾਲ ਪਹਿਲਾਂ ਹੀ ਬ੍ਰੇਕਅਪ ਹੋ ਚੁੱਕਾ ਹੈ। ਅਜਿਹੀ ਹਾਲਤ ਵਿਚ ਅਜਿਹੀ ਵੀਡੀਓ ਵਾਇਰਲ ਕਰ ਕੇ ਉਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਨਿਕੋਲ ਦੀ ਉਕਤ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈ ਸੀ। ਦੱਸਿਆ ਗਿਆ ਹੈ ਕਿ ਇਸ ਵੀਡੀਓ ਨੂੰ ਕੁਝ ਘੰਟਿਆਂ ਵਿਚ ਹੀ ਕਰੀਬ 3 ਲੱਖ ਲੋਕਾਂ ਨੇ ਦੇਖ ਲਿਆ ਸੀ। ਵੀਡੀਓ ਵਾਇਰਲ ਹੋਈ ਤਾਂ ਤੁਰੰਤ ਹੀ ਨਿਕੋਲ ਨੇ ਆਪਣੇ ਵਕੀਲਾਂ ਨਾਲ ਸੰਪਰਕ ਕੀਤਾ। ਦੱਸਿਆ ਜਾ ਰਿਹਾ ਹੈ ਕਿ ਨਿਕੋਲ ਵੀਡੀਓ ਲੀਕ ਕਰਨ ਵਾਲੇ ਵਿਅਕਤੀ ਦਾ ਪਤਾ ਲਾ ਕੇ ਉਸ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਹੈ।
ਜ਼ਿਕਰਯੋਗ ਹੈ ਕਿ 40 ਸਾਲਾ ਨਿਕੋਲ ਨੇ 2015 ਵਿਚ ਲੂਈਸ ਨਾਲ 8 ਸਾਲ ਪੁਰਾਣਾ ਰਿਸ਼ਤਾ ਤੋੜ ਲਿਆ ਸੀ। ਨਿਕੋਲ ਜਿਥੇ ਇਸ ਤੋਂ ਬਾਅਦ ਖੁਦ ਤੋਂ 13 ਸਾਲ ਛੋਟੇ ਟੈਨਿਸ ਖਿਡਾਰੀ ਗ੍ਰਿਗੋਰ ਦਿਮਿਤ੍ਰੋਵ ਨਾਲ ਰਿਲੇਸ਼ਨ ਵਿਚ ਆ ਗਈ, ਉਥੇ ਹੀ ਇਸ ਛੋਟੇ ਜਿਹੇ ਵਕਫੇ ਦੌਰਾਨ ਹੈਮਿਲਟਨ ਨੇ ਦਰਜਨਾਂ ਅਫੇਅਰ ਕਰ ਲਏ। ਹੈਮਿਲਟਨ ਦੀ ਇਕ ਸਾਬਕਾ ਪ੍ਰੇਮਿਕਾ ਵੇਰੋਨਿਕਾ ਵਾਲ ਨੇ ਤਾਂ ਉਸ 'ਤੇ ਬਦਤਮੀਜ਼ੀ ਨਾਲ ਪੇਸ਼ ਆਉਣ ਤਕ ਦਾ ਦੋਸ਼ ਲਾਇਆ ਸੀ। ਵੇਰੋਨਿਕਾ ਨੇ ਸਾਫ ਕਿਹਾ ਸੀ ਕਿ ਜੇਕਰ ਨਿਕੋਲ ਨੇ ਹੈਮਿਲਟਨ ਨੂੰ ਛੱਡਿਆ ਹੈ ਤਾਂ ਇਸ ਦੇ ਪਿੱਛੇ ਹੈਮਿਲਟਨ ਦੀਆਂ ਖੁਦ ਦੀਆਂ ਗਲਤੀਆਂ ਹਨ।