ਹਾਰ ਤੋਂ ਬਾਅਦ ਰੈਕੇਟ ਤੋੜਨ ਲਈ ਕਿਰਗਿਓਸ ਨੂੰ ਲਗਾਇਆ ਗਿਆ 14,000 ਡਾਲਰ ਦਾ ਜ਼ੁਰਮਾਨਾ

Thursday, Sep 08, 2022 - 05:52 PM (IST)

 ਨਿਊਯਾਰਕ (ਏਜੰਸੀ)- ਆਸਟ੍ਰੇਲੀਆ ਦੇ ਚੋਟੀ ਦੇ ਟੈਨਿਸ ਖਿਡਾਰੀ ਨਿਕ ਕਿਰਗਿਓਸ 'ਤੇ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ 'ਚ ਕੈਰੇਨ ਖਾਚਾਨੋਵ ਤੋਂ ਹਾਰਨ ਤੋਂ ਬਾਅਦ ਰੈਕੇਟ ਤੋੜਨ 'ਤੇ 14,000 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਖਾਚਾਨੋਵ ਨੇ ਬੁੱਧਵਾਰ ਨੂੰ ਖੇਡੇ ਗਏ ਕੁਆਰਟਰ ਫਾਈਨਲ ਵਿੱਚ ਕਿਰਗਿਓਸ ਨੂੰ 7-5, 4-6, 7-5 6-7(3) 6-4 ਨਾਲ ਹਰਾਇਆ ਸੀ। ਆਸਟ੍ਰੇਲੀਆਈ ਖਿਡਾਰੀ ਨੇ ਹਾਰ ਤੋਂ ਬਾਅਦ ਗੁੱਸੇ ਵਿਚ ਦੋ ਰੈਕੇਟ ਆਰਥਰ ਐਸ਼ ਸਟੇਡੀਅਮ 'ਚ ਤੋੜ ਦਿੱਤੇ ਸਨ।

PunjabKesari

ਇਹ ਜ਼ੁਰਮਾਨਾ ਇਸ ਸਾਲ ਟੂਰਨਾਮੈਂਟ ਵਿਚ ਲਗਾਇਆ ਗਿਆ ਸਭ ਤੋਂ ਵੱਡਾ ਜ਼ੁਰਮਾਨਾ ਹੈ ਅਤੇ ਨਿਊਯਾਰਕ ਵਿੱਚ ਆਪਣੇ ਇਨ੍ਹਾਂ 5 ਅਪਰਾਧਾਂ ਲਈ ਕਿਰਗਿਓਸ 'ਤੇ ਕੁੱਲ 32,500 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਕਿਰਗਿਓਸ 'ਤੇ ਲਗਾਇਆ ਗਿਆ ਇਹ ਜੁਰਮਾਨਾ US ਓਪਨ 'ਚ ਉਸ ਵੱਲੋਂ ਕਮਾਏ 4,73,200 ਡਾਲਰ 'ਚੋਂ ਕੱਟਿਆ ਜਾਵੇਗਾ। ਫਲਸ਼ਿੰਗ ਮੀਡੋਜ਼ 'ਚ 16ਵੇਂ ਰਾਊਂਡ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਡੇਨੀਅਲ ਮੇਦਵੇਦੇਵ ਨੂੰ ਹਰਾਉਣ ਵਾਲੇ ਕਿਰਗਿਓਸ ਨੇ ਕੁਆਰਟਰ ਫਾਈਨਲ 'ਚ ਹਾਰ ਤੋਂ ਬਾਅਦ ਕਿਹਾ ਕਿ ਨਿਊਯਾਰਕ 'ਚ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਉਸ ਨੇ ਕਿਹਾ, ਗ੍ਰੈਂਡ ਸਲੈਮ ਵਿਚ ਲੋਕਾਂ ਨੂੰ ਸਿਰਫ਼ ਇਹੀ ਯਾਦ ਰਹਿੰਦਾ ਹੈ ਕਿ ਤੁਸੀਂ ਜਿੱਤੇ ਹੋ ਜਾਂ ਹਾਰੇ ਹੋ। ਮੈਨੂੰ ਲੱਗਦਾ ਹੈ ਕਿ ਮੈਂ ਇਸ ਇਵੈਂਟ ਵਿੱਚ ਅਸਫ਼ਲ ਹੋ ਗਿਆ ਹਾਂ।


cherry

Content Editor

Related News