ਖੇਡ ਭਾਵਨਾ ਦੇ ਵਿਰੁੱਧ ਜਾਣ ''ਤੇ ਕਿਰਗੀਓਸ ''ਤੇ 113,000 ਡਾਲਰ ਦਾ ਜੁਰਮਾਨਾ ਲਗਿਆ

08/16/2019 1:51:39 PM

ਸਿਨਸਿਨਾਟੀ— ਆਸਟਰੇਲੀਆ ਦੇ ਵਿਵਾਦਗ੍ਰਸਤ ਟੈਨਿਸ ਸਟਾਰ ਨਿਕ ਕਿਰਗੀਓਸ 'ਤੇ ਸਿਨਸਿਨਾਟੀ ਮਾਸਟਰਸ ਦੇ ਦੌਰਾਨ ਹਮਲਾਵਰਤਾ ਦਿਖਾਉਣ ਅਤੇ ਖੇਡ ਭਾਵਨਾ ਦੇ ਵਿਰੁੱਧ ਜਾਣ ਲਈ 113,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਏ. ਟੀ. ਪੀ. ਨੇ ਕਿਹਾ ਕਿ ਕਿਰਗੀਓਸ ਖਿਲਾਫ ਇਸ ਵੱਡੇ ਜੁਰਮਾਨੇ 'ਚ ਦੂਜੇ ਦੌਰ 'ਚ ਰੂਸ ਦੇ ਕਾਰੇਨ ਖਾਚਾਨੋਵ ਤੋਂ ਹਾਰ ਦੇ ਦੌਰਾਨ ਬਿਨਾ ਇਜਾਜ਼ਤ ਦੇ ਕੋਰਟ ਛੱਡਣਾ, ਖੇਡ ਭਾਵਨਾ ਦੇ ਉਲਟ ਵਿਵਹਾਰ ਕਰਨਾ ਅਤੇ ਚੇਅਰ ਅੰਪਾਇਰ ਖਿਲਾਫ ਇਤਰਾਜ਼ਯੋਗ ਭਾਸ਼ਾ ਦੀ ਵਰਤੋ ਕਰਨ ਦੇ ਬਾਅਦ ਇਸ ਅਧਿਕਾਰੀ 'ਤੇ ਥੁਕਣਾ ਸ਼ਾਮਲ ਹੈ।
PunjabKesari
24 ਵਰ੍ਹਿਆਂ ਦੇ ਕਿਰਗੀਓਸ ਨੂੰ ਚਿਤਾਵਨੀ ਦਿੱਤੀ ਗਈ ਕਿ ਪੂਰੀ ਜਾਂਚ ਦੇ ਬਾਅਦ ਉਸ 'ਤੇ ਇਕ ਹੋਰ ਬੈਨ ਲਗ ਸਕਦਾ ਹੈ। ਬੁੱਧਵਾਰ ਦੀ ਰਾਤ ਨੂੰ ਕਿਰਗੀਓਸ ਨੂੰ ਖਾਚਾਨੋਵ ਤੋਂ 6-7, 7-6, 6-2 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਉਸ ਨੇ ਅੰਪਾਇਰ ਫਰਗਿਊਸ ਮਰਫੀ ਨੂੰ ਅਪਸ਼ਬਦ ਕਹੇ ਅਤੇ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਉਸ ਨੇ ਚੇਅਰ ਅੰਪਾਇਰ ਵੱਲ ਥੁੱਕਿਆ। ਉਸ ਨੂੰ ਸਮਾਂ ਬਰਬਾਦ ਕਰਨ ਲਈ ਅਤੇ ਦੂਜੇ ਸੈੱਟ ਦੇ ਅੰਤ 'ਚ ਬਿਨਾ ਇਜਾਜ਼ਤ ਦੇ ਕੋਰਟ ਛੱਡਣ ਦੇ ਬਾਅਦ ਕਾਰੀਡੋਰ 'ਚ ਦੋ ਰੈਕਟ ਤੋੜਦੇ ਹੋਏ ਦੇਖਿਆ ਗਿਆ। ਉਸ ਨੇ ਅੰਪਾਇਰ ਨੂੰ 'ਸਭ ਤੋਂ ਖਰਾਬ ਅੰਪਾਇਰ' ਕਿਹਾ। ਕਿਰਗੀਓਸ ਨੂੰ ਖੇਡ ਭਾਵਨਾ ਦੇ ਉਲਟ ਵਿਵਹਾਰ ਕਰਨ ਲਈ 20-20 ਹਜ਼ਾਰ ਡਾਲਰ ਦੇ ਚਾਰ ਜੁਰਮਾਨੇ ਤੋਂ ਇਲਾਵਾ ਅਪਸ਼ਬਦ ਕਹਿਣ ਲਈ 20 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ।


Tarsem Singh

Content Editor

Related News