ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਫਸਿਆ ਇਹ ਮਸ਼ਹੂਰ ਕ੍ਰਿਕਟਰ, ਵੀਡੀਓ ਵਾਇਰਲ!

Tuesday, Nov 12, 2019 - 10:42 AM (IST)

ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਫਸਿਆ ਇਹ ਮਸ਼ਹੂਰ ਕ੍ਰਿਕਟਰ, ਵੀਡੀਓ ਵਾਇਰਲ!

ਲਖਨਊ— ਗੇਂਦ ਨਾਲ ਛੇੜਛਾੜ (ਬਾਲ ਟੈਂਪਰਿੰਗ) ਅਜਿਹਾ ਸ਼ਬਦ ਹੈ ਜਿਸ ਨੇ ਪਿਛਲੇ ਸਾਲ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਸੀ। ਪਿਛਲੇ ਸਾਲ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਆਸਟਰੇਲੀਆ ਦੇ ਦੋ ਸਭ ਤੋਂ ਵੱਡੇ ਖਿਡਾਰੀ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨੂੰ ਇਕ ਸਾਲ ਦਾ ਬੈਨ ਝੱਲਣਾ ਪਿਆ ਸੀ, ਜਦਕਿ ਆਸਟਰੇਲੀਆ ਦੇ ਇਕ ਹੋਰ ਨੌਜਵਾਨ ਖਿਡਾਰੀ ਕੈਮਰੂਨ ਬੇਨਕ੍ਰਾਫਟ ਨੂੰ 6 ਮਹੀਨੇ ਦੇ ਬੈਨ ਦੀ ਸਜ਼ਾ ਹੋਈ ਸੀ। ਇਸ ਮਾਮਲੇ ਤੋਂ ਬਾਅਦ ਅਜਿਹਾ ਲੱਗਾ ਕਿ ਹੁਣ ਕ੍ਰਿਕਟ 'ਚ ਗੇਂਦ ਨਾਲ ਛੇੜਛਾੜ ਸ਼ਾਇਦ ਹੀ ਕਦੀ ਹੋਵੇਗੀ, ਪਰ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਵੈਸਟਇੰਡੀਜ਼ ਦੇ ਖਿਡਾਰੀ ਨਿਕੋਲਸ ਪੂਰਨ ਕਥਿਤ ਤੌਰ 'ਤੇ ਗੇਂਦ ਨਾਲ ਛੇੜਛਾੜ ਕਰ ਰਹੇ ਹਨ।

ਪੂਰਨ ਨੇ ਕੀਤੀ ਗੇਂਦ ਨਾਲ ਛੇੜਛਾੜ?
 

ਵੈਸਟਇੰਡੀਜ਼ ਦੇ ਯੁਵਾ ਬੱਲੇਬਾਜ਼ ਨਿਕੋਲਸ ਪੂਰਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਲੋਕ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਹਨ। ਇਸ ਵੀਡੀਓ 'ਚ ਨਿਕੋਲਸ ਪੂਰਨ ਗੇਂਦ ਨੂੰ ਆਪਣੇ ਲੋਅਰ 'ਤੇ ਰਗੜਨ ਦੇ ਨਾਲ-ਨਾਲ ਉਸ ਨੂੰ ਨਹੂੰ ਨਾਲ ਸਕ੍ਰੈਚ ਕਰਦੇ ਦਿਸ ਰਹੇ ਹਨ। ਇਹ ਘਟਨਾ ਲਖਨਊ ਦੇ ਇਕਾਨਾ ਸਟੇਡੀਅਮ ਦੀ ਹੈ, ਜਿੱਥੇ ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਦੇ ਵਿਚਾਲੇ ਤੀਜਾ ਵਨ-ਡੇ ਮੈਚ ਖੇਡਿਆ ਜਾ ਰਿਹਾ ਸੀ। ਹਾਲਾਂਕਿ ਅਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਨਿਕੋਲਸ ਪੂਰਨ ਨੇ ਗੇਂਦ ਨਾਲ ਛੇੜਛਾੜ ਕੀਤੀ ਹੈ ਜਾਂ ਨਹੀਂ। ਜੇਕਰ ਪੂਰਨ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੁਝ ਮੈਚਾਂ ਦਾ ਬੈਨ ਤਕ ਝਲਣਾ ਪੈ ਸਕਦਾ ਹੈ।
PunjabKesari
ਜੇਕਰ ਨਿਕੋਲਸ ਪੂਰਨ ਇਸ ਮਾਮਲੇ 'ਚ ਦੋਸ਼ੀ ਪਾਏ ਜਾਂਦੇ ਹਨ ਤਾਂ ਇਹ ਵੈਸਟਇੰਡੀਜ਼ ਲਈ ਵੱਡਾ ਝਟਕਾ ਹੋਵੇਗਾ। ਦਰਅਸਲ ਮੌਜੂਦਾ ਵਿੰਡੀਜ਼ ਟੀਮ 'ਚ ਪੂਰਨ ਸਭ ਤੋਂ ਹੁਨਰਮੰਦ ਬੱਲੇਬਾਜ਼ਾਂ 'ਚੋਂ ਇਕ ਹਨ। ਉਨ੍ਹਾਂ ਦਾ ਵਨ-ਡੇ 'ਚ 44.58 ਦਾ ਔਸਤ ਹੈ ਅਤੇ ਉਹ 14 ਪਾਰੀਆਂ 'ਚ ਇਕ ਸੈਂਕੜਾ ਅਤੇ 3 ਅਰਧ ਸੈਂਕੜੇ ਜੜ ਚੁੱਕੇ ਹਨ। ਟੀ-20 'ਚ ਵੀ ਉਹ ਵੱਡੇ ਸ਼ਾਟਸ ਲਈ ਮਸ਼ਹੂਰ ਹਨ। ਅਜਿਹੇ 'ਚ ਤੁਹਾਨੂੰ ਦਸ ਦਈਏ ਕਿ ਲਖਨਊ 'ਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ ਵੈਸਟਇੰਡੀਜ਼ ਨੇ ਅਫਗਾਨਿਸਤਾਨ ਦਾ ਕਲੀਨ ਸਵੀਪ ਕਰ ਲਿਆ ਹੈ।

 


author

Tarsem Singh

Content Editor

Related News