NZ v RSA : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਤੇ 276 ਦੌੜਾਂ ਨਾਲ ਹਰਾਇਆ

02/19/2022 7:48:49 PM

ਕ੍ਰਾਈਸਟਚਰਚ- ਤੇਜ਼ ਗੇਂਦਬਾਜ਼ਾਂ ਮੈਟ ਹੈਨਰੀ (55 ਦੌੜਾਂ, 9 ਵਿਕਟਾਂ) ਅਤੇ ਟਿਮ ਸਾਊਦੀ (68 ਦੌੜਾਂ, 6 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਸਿਰਫ ਢਾਈ ਘੰਟੇ ਵਿਚ ਦੱਖਣੀ ਅਫਰੀਕਾ 'ਤੇ ਪਾਰੀ ਅਤੇ 276 ਦੌੜਾਂ ਦੀ ਜਿੱਤ ਹਾਸਲ ਕਰਦੇ ਹੋਏ 2 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਦੱਖਣੀ ਅਫਰੀਕਾ ਨੇ ਅੱਜ ਸਵੇਰੇ ਆਪਣੇ ਕੱਲ ਦੇ ਸਕੋਰ ਤਿੰਨ ਵਿਕਟ 'ਤੇ 34 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਇਸ ਸਮੇਂ ਉਹ ਨਿਊਜ਼ੀਲੈਂਡ ਤੋਂ 353 ਦੌੜਾਂ ਪਿੱਛੇ ਸੀ ਅਤੇ ਉਸ ਦਿਨ ਦੀ ਵਧੀਆ ਸ਼ੁਰੂਆਤ ਦੀ ਜ਼ਰੂਰਤ ਸੀ ਪਰ ਨਿਊਜ਼ੀਲੈਂਡ ਦੀ ਘਾਤਕ ਗੇਂਦਬਾਜ਼ੀ ਦੇ ਅੱਗੇ ਦੱਖਣੀ ਅਫਰੀਕਾ ਟੀਮ ਦੀ ਇਕ ਨਾ ਚੱਲੀ।

PunjabKesari
ਦਿਨ ਦੀ ਦੂਜੀ ਗੇਂਦ 'ਤੇ ਰਾਸੀ ਵੈਨ ਡਰ ਡੂਸਨ ਦੇ ਰੂਪ ਵਿਚ ਚੌਥਾ ਵਿਕਟ ਡਿੱਗਣ ਤੋਂ ਬਾਅਦ ਵਿਕਟਾਂ ਦੀ ਝੜੀ ਲੱਗ ਗਈ। ਦੱਖਣੀ ਅਫਰੀਕਾ ਨੇ ਸਵੇਰ ਦੇ ਸੈਸ਼ਨ ਵਿਚ ਹੀ ਸਿਰਫ 77 ਦੌੜਾਂ 'ਤੇ 7 ਵਿਕਟਾਂ ਗੁਆ ਦਿੱਤੀਆਂ। ਇਸ ਦੇ ਨਾਲ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 41.4 ਓਵਰਾਂ ਵਿਚ 111 ਦੌੜਾਂ 'ਤੇ ਢੇਰ ਕਰ ਇਕ ਪਾਰੀ ਅਤੇ 276 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ। ਸਾਊਦੀ ਅਤੇ ਹੈਨਰੀ ਨੇ ਘਾਤਕ ਗੇਂਦਬਾਜ਼ੀ ਕਰਦੇ ਹੋਏ ਕੱਲ ਅਤੇ ਅੱਜ ਨੂੰ ਮਿਲਾ ਕੇ ਕੁੱਲ 7 ਵਿਕਟਾਂ, ਜਦਕਿ ਪੂਰੇ ਮੈਚ ਵਿਚ 15 ਵਿਕਟਾਂ ਹਾਸਲ ਕੀਤੀਆਂ। ਹੈਨਰੀ ਨੇ ਜਿੱਥੇ ਪਹਿਲੀ ਅਥੇ ਦੂਜੀ ਪਾਰੀ ਵਿਚ ਕ੍ਰਮਵਾਰ 7 ਅਤੇ 2 , ਇਸ ਦੇ ਨਾਲ ਹੀ ਸਾਊਦੀ ਨੇ ਪੰਜ ਅਤੇ ਇਕ ਵਿਕਟ ਹਾਸਲ ਕੀਤੀ। ਨਿਊਜ਼ੀਲੈਂਡ ਨੇ ਇਕ ਹੀ ਪਾਰੀ ਖੇਡੀ, ਜਿਸ ਵਿਚ ਉਸ ਨੇ 117.5 ਓਵਰ ਵਿਚ 482 ਦੌੜਾਂ ਬਣਾਈਆਂ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News