ਫਿਰ ਸੁਪਰ ਓਵਰ ''ਚ ਇੰਗਲੈਂਡ ਹੱਥੋਂ ਹਾਰਿਆ ਨਿਊਜ਼ੀਲੈਂਡ, ਸੀਰੀਜ਼ ''ਤੇ ਕੀਤਾ ਕਬਜਾ

Sunday, Nov 10, 2019 - 01:58 PM (IST)

ਫਿਰ ਸੁਪਰ ਓਵਰ ''ਚ ਇੰਗਲੈਂਡ ਹੱਥੋਂ ਹਾਰਿਆ ਨਿਊਜ਼ੀਲੈਂਡ, ਸੀਰੀਜ਼ ''ਤੇ ਕੀਤਾ ਕਬਜਾ

ਸਪੋਰਟਸ ਡੈਸਕ : ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦੇ 5ਵੇਂ ਅਤੇ ਆਖਰੀ ਮੁਕਾਬਲੇ ਦੇ ਸੁਪਰ ਓਵਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੁਕਾਬਲੇ ਵਿਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਨੂੰ ਉਸ ਦੀ ਧਰਤੀ 'ਤੇ 3-2 ਨਾਲ ਹਰਾ ਕੇ ਟੀ-20 ਸੀਰੀਜ਼ ਆਪਣੇ ਨਾਂ ਕਰ ਲਈ। ਦਰਅਸਲ, ਆਕਲੈਂਡ ਵਿਚ ਖੇਡਿਆ ਜਾ ਰਿਹਾ ਇਹ ਮੈਚ ਮੀਂਹ ਕਾਰਨ 11 ਓਵਰਾਂ ਦਾ ਕੀਤਾ ਗਿਆ ਸੀ, ਜਿਸ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ ਨੇ ਬਹੁਤ ਹੀ ਹਮਲਾਵਰ ਬੱਲੇਬਾਜ਼ੀ ਕਰਦਿਆਂ ਵੱਡਾ ਸਕੋਰ ਬਣਾਉਣ ਦੀ ਕੋਸ਼ਿਸ਼ ਕੀਤੀ। ਮਾਰਟਿਨ ਗੁਪਟਿਲ ਨੇ 20 ਗੇਂਦਾਂ 'ਤੇ 50 ਦੌੜਾਂ ਦੀ ਪਾਰੀ ਖੇਡੀ ਜਦਕਿ ਮੁਨਰੋ ਨੇ 21 ਗੇਂਦਾਂ 46 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਿਸ ਕਾਰਨ ਨਿਊਜ਼ੀਲੈਂਡ ਟੀਮ 11 ਓਵਰਾਂ ਵਿਚ 5 ਵਿਕਟਾਂ ਗੁਆ ਕੇ 146 ਦੌੜਾਂ ਬਣਾਉਣ 'ਚ ਸਫਲ ਰਹੀ।

PunjabKesari

ਦੱਸ ਦਈਏ ਕਿ ਇਸ ਟੀਚੇ ਦਾ ਪਿੱਛ ਕਰਦਿਆਂ ਇੰਗਲੈਂਡ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਬਾਅਦ ਵਿਚ ਜਾਨੀ ਬੇਅਰਸਟੋ ਅਤੇ ਸੈਮ ਕਰਨ ਦੀ ਤੂਫਾਨੀ ਬੱਲੇਬਾਜ਼ੀ ਦੇ ਦਮ 'ਤੇ ਮੈਚ ਸੁਪਰ ਓਵਰ ਤਕ ਪਹੁੰਚਿਆ, ਜਿਸ ਵਿਚ ਇੰਗਲੈਂਡ ਨੇ ਮੁਕਾਬਲਾ ਜਿੱਤ ਕੇ ਸੀਰੀਜ਼ 'ਤੇ 3-2 ਨਾਲ ਕਬਜਾ ਕਰ ਲਿਆ।

PunjabKesari

ਜ਼ਿਕਰਯੋਗ ਹੈ ਕਿ ਵਰਲਡ ਕੱਪ 2019 ਵਿਚ ਵੀ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਫਾਈਨਲ ਟਾਈ ਹੋਇਆ ਸੀ। ਜਿਸ ਤੋਂ ਬਾਅਦ ਸੁਪਰ ਓਵਰ ਵਿਚ ਪਹੁੰਚਿਆ ਮੁਕਾਬਲਾ ਵੀ ਟਾਈ ਰਿਹਾ ਸੀ। ਨਤੀਜਾ ਕੱਢਣ ਲਈ ਆਈ. ਸੀ. ਸੀ. ਨੇ ਬਾਊਂਡਰੀ ਜ਼ਿਆਦਾ ਲਗਾਉਣ ਵਾਲੀ ਟੀਮ ਨੂੰ ਜੇਤੂ ਐਲਾਨਿਆ ਸੀ। ਆਈ. ਸੀ. ਸੀ. ਦੇ ਇਸ ਫੈਸਲੇ ਦਾ ਪੂਰੀ ਦੁਨੀਆ ਵਿਚ ਵਿਰੋਧ ਹੋਇਆ ਸੀ। ਕਈ ਦਿੱਗਜ ਖਿਡਾਰੀਆਂ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਆਈ. ਸੀ ਸੀ. ਨੇ ਆਪਣੇ ਨਿਯਮ ਵਿਚ ਬਦਲਾਅ ਕਰ ਕੇ ਇਹ ਨਿਯਮ ਬਣਾਇਆ ਕਿ ਜਿੰਨੀ ਦੇਰ ਸਕੋਰ ਟਾਈ ਹੁੰਦਾ ਰਹੇਗਾ ਉਂਨੀ ਦੇਰ ਸੁਪਰ ਓਵਰ ਵੀ ਜਾਰੀ ਰਹੇਗਾ।


Related News