ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਜੈਮਿਸਨ ’ਤੇ ਲੱਗਾ ਜੁਰਮਾਨਾ
Thursday, Mar 25, 2021 - 11:43 PM (IST)
ਦੁਬਈ– ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਇਲ ਜੈਮਿਸਨ ’ਤੇ ਬੰਗਲਾਦੇਸ਼ ਵਿਰੁੱਧ ਕ੍ਰਾਈਸਟਚਰਚ ਵਿਚ ਖੇਡੇ ਗਏ ਦੂਜੇ ਵਨ ਡੇ ਮੁਕਾਬਲੇ ਦੌਰਾਨ ਆਈ. ਸੀ. ਸੀ. ਦੇ ਖੇਡ ਜ਼ਾਬਤੇ ਦੀ ਉਲੰਘਣਾ ਕਰਨ ’ਤੇ ਉਸ ਦੀ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਆਈ. ਸੀ. ਸੀ. ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਜੈਮਿਸਨ ਨੇ ਮੈਚ ਦੌਰਾਨ ਅੰਪਾਇਰ ਦੇ ਫੈਸਲੇ ਦਾ ਵਿਰੋਧ ਕੀਤਾ ਅਤੇ ਆਈ. ਸੀ. ਸੀ. ਦੇ ਚੋਣ ਜ਼ਾਬਤੇ ਦੇ ਨਿਯਮ 2.8 ਦਾ ਉਲੰਘਣਾ ਕੀਤਾ। ਇਸ ਦੇ ਨਾਲ ਜੈਮਿਸਨ ਦੇ ਅਨੁਸ਼ਾਨ ਰਿਕਾਰਡ 'ਚ ਇਕ ਡਿਮੇਰਿਟ ਅੰਕ ਵੀ ਜੋੜ ਦਿੱਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਯਕੀਨ ਸੀ ਕਿ ਕਰਨਾਟਕ ਤੋਂ ਅਗਲਾ ਖਿਡਾਰੀ ਪ੍ਰਸਿੱਧ ਹੀ ਹੋਵੇਗਾ : ਰਾਹੁਲ
ਇਹ ਘਟਨਾ ਬੰਗਲਾਦੇਸ਼ ਦੀ ਪਾਰੀ ਦੇ 15ਵੇਂ ਓਵਰ 'ਚ ਹੋਈ ਜਦੋ ਜੈਮਿਸਨ ਨੇ ਟੀ ਵੀ ਅੰਪਾਇਰ ਦੇ ਫੈਸਲੇ 'ਤੇ ਨਾਰਾਜ਼ਗੀ ਜਤਾਈ, ਜਿਸ 'ਚ ਅੰਪਾਇਰ ਨੇ ਕਿਹਾ ਕਿ ਤਮੀਮ ਇਕਬਾਲ ਦਾ ਰਿਟਰਨ ਕੈਚ ਜੈਮਿਸਨ ਨੇ ਸਫਾਈ ਨਾਲ ਨਹੀਂ ਫੜਿਆ। ਜੈਮਿਸਨ ਨੇ ਆਪਣਾ ਜੁਰਮ ਸਵੀਕਾਰ ਕਰ ਲਿਆ ਤੇ ਆਈ. ਸੀ. ਸੀ. ਦੇ ਐਲੀਟ ਪੀਨਲ ਦੇ ਮੈਚ ਰੈਫਰੀ ਜੇਫ ਕ੍ਰੋ ਦੀ ਸਜਾ ਨੂੰ ਵੀ ਸਵੀਕਾਰ ਕਰ ਲਿਆ, ਜਿਸ ਨਾਲ ਇਸ ਮਾਮਲੇ 'ਚ ਹੋਰ ਸੁਣਵਾਈ ਦੀ ਜ਼ਰੂਰਤ ਨਹੀਂ ਪਈ।
ਇਹ ਖ਼ਬਰ ਪੜ੍ਹੋ- ਜ਼ਖਮੀ ਅਈਅਰ ਨੇ ਨਹੀਂ ਹਾਰੀ ਹਿੰਮਤ, ਆਪਣੀ ਵਾਪਸੀ 'ਤੇ ਦਿੱਤਾ ਵੱਡਾ ਬਿਆਨ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।