ਨਿਊਜ਼ੀਲੈਂਡ ਦੇ ਕ੍ਰਿਕਟਰ ਹੇਨਰੀ ਨਿਕੋਲਸ ਨੇ ਕੀਤਾ ਵਿਆਹ, ਦੇਖੋ ਤਸਵੀਰਾਂ

Sunday, May 23, 2021 - 07:58 PM (IST)

ਨਿਊਜ਼ੀਲੈਂਡ ਦੇ ਕ੍ਰਿਕਟਰ ਹੇਨਰੀ ਨਿਕੋਲਸ ਨੇ ਕੀਤਾ ਵਿਆਹ, ਦੇਖੋ ਤਸਵੀਰਾਂ

ਨਵੀਂ ਦਿੱਲੀ- ਭਾਰਤ ਵਿਰੁੱਧ ਅਗਲੇ ਮਹੀਨੇ 18 ਤੋਂ 22 ਜੂਨ ਦੇ ਵਿਚਾਲੇ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਨਿਊਜ਼ੀਲੈਂਡ ਵਿਰੁੱਧ ਹੇਨਰੀ ਨਿਕੋਲਸ ਨੇ ਵਿਆਹ ਕਰ ਲਿਆ ਹੈ। ਉਨ੍ਹਾਂ ਨੇ ਆਪਣੀ ਗਰਲਫ੍ਰੈਂਡ ਨਾਲ ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ ਉਸਦੇ ਨਾਲ ਵਿਆਹ ਕੀਤਾ ਅਤੇ ਹੁਣ ਇਸ ਕਪਲ (ਜੋੜੀ) ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹਨ।
ਸੋਸ਼ਲ ਪਲੇਟਫਾਰਮ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਹੇਨਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ- ਮਿਸਟਰ ਤੇ ਮਿਸੇਜ ਨਿਕੋਲਸ। ਵਿਆਹ ਦੀ ਜਾਣਕਾਰੀ ਸ਼ੇਅਰ ਕਰਨ ਤੋਂ ਬਾਅਦ ਹੇਨਰੀ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Henry Nicholls (@henrynicholls27)


ਇਸ 29 ਸਾਲਾ ਖਿਡਾਰੀ (ਹੇਨਰੀ ਨਿਕੋਲਸ) ਨੇ 2015 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ ਅਤੇ ਨਿਊਜ਼ੀਲੈਂਡ ਦੇ ਲਈ ਹੁਣ ਤੱਕ 37 ਟੈਸਟ, 52 ਵਨ ਡੇ ਅਤੇ ਪੰਜ ਟੀ-20 ਇੰਟਰਨੈਸ਼ਨਲ ਮੈਚ ਖੇਡ ਚੁੱਕੇ ਹਨ। ਖੱਬੇ ਹੱਥ ਦੇ ਬੱਲੇਬਾਜ਼ ਦੇ ਨਾਮ ਟੈਸਟ 'ਚ 2000, ਵਨ ਡੇ 'ਚ 1409 ਅਤੇ ਟੀ-20 ਵਿਚ 19 ਦੌੜਾਂ ਹਨ।

 
 
 
 
 
 
 
 
 
 
 
 
 
 
 
 

A post shared by Henry Nicholls (@henrynicholls27)

PunjabKesari
ਭਾਰਤ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ 2 ਜੂਨ ਨੂੰ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਖੇਡੇਗੀ। ਇਸੇ ਦਿਨ ਭਾਰਤੀ ਟੀਮ ਲੰਡਨ ਦੇ ਲਈ ਰਵਾਨਾ ਹੋਵੇਗੀ, ਜਿੱਥੇ 2 ਦਿਨਾਂ ਤੱਕ ਕੁਆਰੰਟੀਨ ਰਹਿਣ ਤੋਂ ਬਾਅਦ ਚੌਥੇ ਦਿਨ ਤੋਂ ਅਭਿਆਸ ਕਰ ਸਕੇਗੀ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News