ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਕੀਤਾ ਐਲਾਨ

Tuesday, Aug 10, 2021 - 05:15 PM (IST)

ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਕੀਤਾ ਐਲਾਨ

ਕ੍ਰਾਈਸਟਚਰਚ (ਭਾਸ਼ਾ) : ਨਿਊਜ਼ੀਲੈਂਡ ਕ੍ਰਿਕਟ ਨੇ ਆਗਾਮੀ 17 ਅਕਤੂਬਰ ਤੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਓਮਾਨ ਵਿਚ ਸ਼ੁਰੂ ਹੋ ਰਹੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਇਸ ਟੀਮ ਵਿਚ ਸਟਾਰ ਗੇਂਦਬਾਜ਼ ਅਤੇ ਸਟਾਰ ਬੱਲੇਬਾਜ਼ ਮੌਜੂਦ ਹਨ। ਗੇਂਦਬਾਜ਼ੀ ਸਮੂਹ ਵਿਚ ਤਜ਼ਰਬੇਕਾਰ ਲੈੈੱਗ ਸਪਿਨਰ ਈਸ਼ ਸੋਢੀ, ਲੈਫਟ ਆਰਮ ਸਪਿਨਰ ਮਿਸ਼ੇਲ ਸੈਂਟਨਰ ਅਤੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਸ਼ਾਮਲ ਹਨ, ਜੋ ਆਈ.ਸੀ.ਸੀ ਟੀ-20 ਗੇਂਦਬਾਜ਼ੀ ਰੈਂਕਿੰਗ ਵਿਚ ਸਿਖ਼ਰ 10 ਵਿਚ ਮੌਜੂਦ ਹਨ। ਇਸ ਦੇ ਇਲਾਵਾ ਟਰੇਂਟ ਬੋਲਟ, ਲੌਕੀ ਫਾਰਗੂਸਨ, ਕਾਈਲ ਜੈਮੀਸਨ ਅਤੇ ਟੌਡ ਐਸਟਲ ਵਰਗੇ ਤੇਜ਼ ਗੇਂਦਬਾਜ਼ ਵੀ ਉਪਲਬੱਧ ਹਨ।

ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਵਿਲੀਅਮਸਨ ਦੇ ਇਲਾਵਾ ਟੀਮ ਵਿਚ ਮਾਰਟਿਨ ਗਲਟਿਲ ਅਤੇ ਡੇਵੋਨ ਕਾਨਵੇ ਵਰਗੇ ਖਿਡਾਰੀ ਮੌਜੂਦ ਹਨ। ਇੰਨਾ ਹੀ ਨਹੀਂ ਗਪਟਿਲ ਅਤੇ ਕਾਨਵੇ ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ ਸਿਖ਼ਰ 10 ਵਿਚ ਬਣੇ ਹੋਏ ਹਨ। ਉਥੇ ਹੀ ਵਿਕਟਕੀਪਰ ਟਿਮ ਸੀਫਟਰ ਅਤੇ ਗਲੇਨ ਫਿਲੀਪਸ, ਆਲ ਰਾਊਂਡਰ ਡੇਰਿਲ ਮਿਸ਼ੇਲ, ਜਿਮੀ ਨੀਸ਼ਮ ਅਤੇ ਮਾਰਕ ਚੈਪਮੈਨ ਦੀ ਮੌਜੂਦਗੀ ਨਿਊਜ਼ੀਲੈਂਡ ਦੇ ਬੱਲੇਬਾਜ਼ੀ ਕ੍ਰਮ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ, ਹਾਲਾਂਕਿ ਸਭ ਤੋਂ ਸੀਨੀਅਰ ਅਤੇ ਤਜ਼ਰਬੇਕਾਰ ਖਿਡਾਰੀਆਂ ਰੋਸ ਟੇਲਰ ਅਤੇ ਕਾਲਿਨ ਦਿ ਗ੍ਰਾਂਡਹੋਮ ਨੂੰ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਤੇਜ਼ ਗੇਂਦਬਾਜ਼ ਏਡਮ ਮਿਲਨ ਨੂੰ 16ਵੇਂ ਖਿਡਾਰੀ ਦੇ ਰੂਪ ਵਿਚ ਚੁਣਿਆ ਗਿਆ ਹੈ ਅਤੇ ਉਹ ਟੂਰਨਾਮੈਂਟ ਲਈ ਟੀਮ ਵਿਚ ਸ਼ਾਮਲ ਹੋਣਗੇ ਪਰ ਉਨ੍ਹਾਂ ਨੂੰ ਸਿਰਫ਼ ਸੱਟ ਲੱਗਣ ਦੀ ਸਥਿਤੀ ਵਿਚ ਟੀਮ ਵਿਚ ਕਿਸੇ ਖਿਡਾਰੀ ਦੇ ਬਦਲੇ ਹੀ ਸੱਦਿਆ ਜਾ ਸਕਦਾ ਹੈ।
 


author

cherry

Content Editor

Related News