ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ 2022 ''ਚ ਇੰਗਲੈਂਡ ਵਿਚ ਖੇਡਣਗੇ ਸੀਰੀਜ਼

09/08/2021 9:02:29 PM

ਲੰਡਨ- ਇੰਗਲੈਂਡ ਅਗਲੇ ਸਾਲ ਆਪਣੀ ਘਰੇਲੂ ਧਰਤੀ 'ਤੇ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਰੁੱਧ ਤਿੰਨ-ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡਣਗੇ। ਮੌਜੂਦਾ ਟੈਸਟ ਵਿਸ਼ਵ ਚੈਂਪੀਅਨਸ਼ਿਪ ਨਿਊਜ਼ੀਲੈਂਡ ਲਾਰਡਸ 'ਤੇ ਆਪਣਾ ਅੰਤਰਰਾਸ਼ਟਰੀ ਪ੍ਰੋਗਰਾਮ ਸ਼ੁਰੂ ਕਰੇਗੀ। ਇਨ੍ਹਾਂ ਗਰਮੀਆਂ ਵਿਚ ਇੰਗਲੈਂਡ 'ਤੇ 2 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਜਿੱਤ ਦਰਜ ਕਰਨ ਵਾਲੀ ਨਿਊਜ਼ੀਲੈਂਡ ਦੀ ਟੀਮ ਫਿਰ ਟ੍ਰੇਂਟ ਬ੍ਰਿਜ਼ ਅਤੇ ਹੈਡਿੰਗਲੇ ਵਿਚ ਮੈਚ ਖੇਡੇਗੀ।

ਇਹ ਖ਼ਬਰ ਪੜ੍ਹੋ- ਕੈਪਟਨ ਨੇ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾ ਕੇ ਕੀਤੀ ਮੇਜ਼ਬਾਨੀ


ਦੱਖਣੀ ਅਫਰੀਕਾ ਦੀ ਟੀਮ 2017 ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਦੇ ਦੌਰੇ 'ਤੇ ਆਵੇਗੀ। ਇਸ ਵਿਚ ਉਹ ਤਿੰਨੇ ਸਵਰੂਪਾਂ ਦੇ ਮੁਕਾਬਲੇ ਖੇਡੇਗੀ, ਜੋ ਲਾਰਡਸ, ਐਜਬੈਸਟਨ ਅਤੇ ਓਵਲ ਵਿਚ ਟੈਸਟ ਮੈਚ ਹੋਣਗੇ। ਇਹ ਮੈਚ 17 ਅਗਸਤ ਤੋਂ ਸ਼ੁਰੂ ਹੋਣਗੇ ਤੇ 12 ਸਤੰਬਰ ਨੂੰ ਖਤਮ ਹੋਣਗੇ। ਇੰਗਲੈਂਡ ਦੀ ਸੀਮਿਤ ਓਵਰਾਂ ਦੀ ਟੀਮ ਭਾਰਤ ਤੇ ਦੱਖਣੀ ਅਫਰੀਕਾ ਦੋਵੇਂ ਟੀਮਾਂ ਦੇ ਵਿਰੁੱਧ ਤਿੰਨ ਟੀ-20 ਅੰਤਰਰਾਸ਼ਟਰੀ ਤੇ ਤਿੰਨ ਵਨ ਡੇ ਖੇਡੇਗੀ।

ਇਹ ਖ਼ਬਰ ਪੜ੍ਹੋ- ENG v IND : ਮੁਹੰਮਦ ਸ਼ਮੀ ਮਾਨਚੈਸਟਰ ਟੈਸਟ ਖੇਡਣ ਦੇ ਲਈ ਫਿੱਟ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News