ਨਿਊਜ਼ੀਲੈਂਡ ਦੇ ਟਾਡ ਨੇ ਫਸਟ ਕਲਾਸ ਕ੍ਰਿਕਟ ਤੋਂ ਲਿਆ ਸੰਨਿਆਸ

Tuesday, Jan 28, 2020 - 10:27 PM (IST)

ਨਿਊਜ਼ੀਲੈਂਡ ਦੇ ਟਾਡ ਨੇ ਫਸਟ ਕਲਾਸ ਕ੍ਰਿਕਟ ਤੋਂ ਲਿਆ ਸੰਨਿਆਸ

ਵੇਲਿੰਗਟਨ— ਨਿਊਜ਼ੀਲੈਂਡ ਦੇ ਲੈੱਗ ਸਪਿਨਰ ਟਾਡ ਐਸਟਲ ਨੇ ਸੀਮਿਤ ਓਵਰਾਂ ਦੇ ਸਵਰੂਪ 'ਤੇ ਧਿਆਨ ਦੇਣ ਦੇ ਲਈ ਫਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਸ ਤਰ੍ਹਾਂ ਨਾਲ ਉਹ ਭਾਰਤ ਏ ਵਿਰੁੱਧ 30 ਜਨਵਰੀ ਤੋਂ ਸ਼ੁਰੂ ਹੋਣ ਵਾਲੀ 2 ਮੈਚਾਂ ਦੀ ਟੈਸਟ ਸੀਰੀਜ਼ ਦੇ ਲਈ ਉੁਪਲੱਬਧ ਨਹੀਂ ਹੋਣਗੇ। ਇਸ 33 ਸਾਲਾ ਖਿਡਾਰੀ ਨੇ 2012 'ਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ। ਉਸ ਨੇ ਕੇਵਲ ਪੰਜ ਟੈਸਟ ਮੈਚ ਖੇਡੇ, ਜਿਸ 'ਚ 52.57 ਦੀ ਔਸਤ ਨਾਲ 7 ਵਿਕਟਾਂ ਹਾਸਲ ਕੀਤੀਆਂ ਜਦਕਿ 19.60 ਦੀ ਔਸਤ ਨਾਲ 98 ਦੌੜਾਂ ਬਣਾਈਆਂ।

PunjabKesari
ਐਸਟਲ ਹਾਲਾਂਕਿ ਕੈਂਟਰਬਰੀ ਵਲੋਂ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਦੇ ਰੁਪ 'ਚ ਸੰਨਿਆਸ ਲੈ ਰਹੇ ਹਨ। ਉਸ ਨੇ ਫਸਟ ਕਲਾਸ ਮੈਚਾਂ 'ਚ ਆਪਣੀਆਂ 334 ਵਿਕਟਾਂ 'ਚੋਂ 303 ਵਿਕਟਾਂ ਇਸ ਟੀਮ ਵਲੋਂ ਹਾਸਲ ਕੀਤੀਆਂ ਹਨ। ਆਈ. ਸੀ. ਸੀ. ਦੇ ਅਨੁਸਾਰ ਉਸ ਨੇ ਕਿਹਾ ਕਿ ਟੈਸਟ ਕ੍ਰਿਕਟ ਖੇਡਣਾ ਸ਼ੁਰੂ ਤੋਂ ਸੁਪਨਾ ਰਿਹਾ ਹੈ ਤੇ ਲੰਮੇ ਸਵਰੂਪਾਂ 'ਚ ਆਪਣੇ ਦੇਸ਼ ਤੇ ਪ੍ਰਾਂਤ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਸਨਮਾਨ ਹੈ।


author

Gurdeep Singh

Content Editor

Related News