ਟੀ-20 ਵਿਸ਼ਵ ਕੱਪ 2022 ਲਈ ਟੀਮ ਇੰਡੀਆ ਦੀ ਨਵੀਂ ਜਰਸੀ ਰਿਲੀਜ਼ (ਦੇਖੋ ਤਸਵੀਰਾਂ)

09/19/2022 8:25:58 PM

ਸਪੋਰਟਸ ਡੈਸਕ- ਬੀ0. ਸੀ. ਸੀ. ਆਈ. ਨੇ ਟੀ-20 ਵਿਸ਼ਵ ਕੱਪ 2022 ਲਈ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਦੀ ਨਵੀਂ ਟੀ-20 ਜਰਸੀ ਜਾਰੀ ਕਰ ਦਿੱਤੀ ਹੈ। ਬੀ. ਸੀ. ਸੀ. ਆਈ. ਨੇ ਟਵੀਟ ਕੀਤਾ – ਹਰ ਕ੍ਰਿਕਟ ਪ੍ਰਸ਼ੰਸਕ ਲਈ। ਇਹ ਤੁਹਾਡੇ ਲਈ ਹੈ। ਪੇਸ਼ ਹੈ ਨਵੀਂ T20 ਜਰਸੀ - ਇੱਕ ਨੀਲੀ ਜਰਸੀ। ਜਰਸੀ ਵਿੱਚ ਹਲਕੇ ਨੀਲੇ ਰੰਗ ਦੀ ਟੀ-ਸ਼ਰਟ ਹੈ ਜਿਸ 'ਚ ਗੂੜ੍ਹੇ ਨੀਲੇ ਰੰਗ ਸਲੀਵਜ਼ ਹੈ, ਜੋ ਹਲਕੇ ਨੀਲੇ ਰੰਗ ਦੇ ਟਰਾਊਜ਼ਰ ਨਾਲ ਹੈ। 

ਇਹ ਵੀ ਪੜ੍ਹੋ : ਪਹਿਲੇ ਟੀ20 ਮੈਚ 'ਚ ਜਿੱਤ ਦਰਜ ਕਰਨ ਲਈ ਆਹਮੋ-ਸਾਹਮਣੇ ਹੋਣਗੀਆਂ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ

 

ਨਵੀਂ ਜਰਸੀ ਦੇ ਪੋਸਟਰ ਵਿੱਚ ਰੋਹਿਤ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਨੂੰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਟੀਮਾਂ ਦੇ ਕਪਤਾਨ ਵਜੋਂ ਦਰਸਾਇਆ ਗਿਆ ਹੈ। ਉਨ੍ਹਾਂ ਨਾਲ ਸੂਰਯਕੁਮਾਰ ਯਾਦਵ, ਸ਼ੈਫਾਲੀ ਵਰਮਾ, ਹਾਰਦਿਕ ਪੰਡਯਾ ਅਤੇ ਰੇਣੁਕਾ ਸਿੰਘ ਸ਼ਾਮਲ ਹਨ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

ਫਿਲਹਾਲ ਭਾਰਤੀ ਪੁਰਸ਼ ਟੀਮ ਆਸਟ੍ਰੇਲੀਆ ਦੇ ਖਿਲਾਫ ਘਰੇਲੂ ਮੈਦਾਨ 'ਤੇ 3 ਮੈਚਾਂ ਦੀ ਟੀ-20 ਸੀਰੀਜ਼ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਬਾਅਦ ਦੱਖਣੀ ਅਫਰੀਕਾ ਤਿੰਨ ਟੀ-20 ਅਤੇ ਤਿੰਨ ਵਨਡੇ ਖੇਡਣ ਲਈ ਭਾਰਤ ਆਵੇਗਾ। ਇਸ ਤੋਂ ਬਾਅਦ ਟੀਮ ਇੰਡੀਆ ਟੀ-20 ਵਿਸ਼ਵ ਕੱਪ 2022 ਲਈ ਅਕਤੂਬਰ 'ਚ ਸਿੱਧੇ ਆਸਟ੍ਰੇਲੀਆ ਪਹੁੰਚੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News