ਨਵੀਂ ਪੀੜ੍ਹੀ ਨੇ ਦਸਤਕ ਦੇ ਦਿੱਤੀ ਹੈ : ਕਪਿਲ ਦੇਵ

02/04/2018 3:48:13 AM

ਹੈਦਰਾਬਾਦ— ਦੇਸਾਈ (ਅਜੇਤੂ 47) ਦੀਆਂ ਮੈਚ ਜੇਤੂ ਪਾਰੀਆਂ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਆਈ. ਸੀ. ਸੀ. ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ।
ਭਾਰਤ ਦਾ ਇਹ ਓਵਰਆਲ ਚੌਥਾ ਅੰਡਰ-19 ਵਿਸ਼ਵ ਖਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਅਤੇ ਆਸਟ੍ਰੇਲੀਆ ਦੋਵਾਂ ਹੀ ਟੀਮਾਂ ਨੇ 3-3 ਵਾਰ ਇਹ ਆਈ. ਸੀ. ਸੀ. ਖਿਤਾਬ ਆਪਣੇ ਨਾਂ ਕੀਤਾ ਸੀ। ਭਾਰਤ ਨੇ ਇਸ ਤੋਂ ਪਹਿਲਾਂ ਸਾਲ 2000, 2008 ਅਤੇ 2012 'ਚ ਇਸ ਖਿਤਾਬ 'ਤੇ ਕਬਜ਼ਾ ਕੀਤਾ ਸੀ। ਹੁਣ ਚੌਥੀ ਵਾਰ ਇਹ ਜੇਤੂ ਬਣਨ ਦੇ ਨਾਲ ਹੀ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਵੀ ਬਣ ਗਈ ਹੈ।
ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਨੂੰ ਵਧਾਈ ਦਿੱਤੀ। ਕਪਿਲ ਦੇਵ ਨੇ ਕਿਹਾ ਕਿ ਕ੍ਰਿਕਟ ਦੀ ਨਵੀਂ ਪੀੜ੍ਹੀ ਨੇ ਦਸਤਕ ਦੇ ਦਿੱਤੀ ਹੈ, ਜੋ ਕੱਲ ਭਾਰਤ ਲਈ ਖੇਡੇਗੀ। ਉਨ੍ਹਾਂ ਨੇ ਸਾਡਾ ਮਾਣ ਨਾਲ ਸਿਰ ਉੱਚਾ ਕੀਤਾ ਹੈ। ਮੈਂ ਪੂਰਾ ਮੈਚ ਦੇਖਿਆ। ਕੀ ਸ਼ਾਨਦਾਰ ਪ੍ਰਦਰਸ਼ਨ ਰਿਹਾ।


Related News