ਮੇਰੇ ਲਈ ਨਵੀਂ ਸ਼ੁਰੂਆਤ ਪਰ ਬੱਲੇਬਾਜ਼ੀ ਕਰਨਾ ਭੁੱਲਿਆ ਨਹੀਂ : ਸ਼ਿਖਰ ਧਵਨ

Tuesday, Dec 24, 2019 - 10:37 PM (IST)

ਮੇਰੇ ਲਈ ਨਵੀਂ ਸ਼ੁਰੂਆਤ ਪਰ ਬੱਲੇਬਾਜ਼ੀ ਕਰਨਾ ਭੁੱਲਿਆ ਨਹੀਂ : ਸ਼ਿਖਰ ਧਵਨ

ਨਵੀਂ ਦਿੱਲੀ- ਉਂਗਲੀ ਵਿਚ ਫਰੈਕਚਰ, ਗਰਦਨ ਵਿਚ ਸੋਜ, ਅੱਖ ਅਤੇ ਗੋਡੇ ਦੀ ਸੱਟ, ਸ਼ਿਖਰ ਧਵਨ 2019 ਵਿਚ ਸੱਟਾਂ ਨਾਲ ਜੂਝਦਾ ਰਿਹਾ ਪਰ ਭਾਰਤ ਦਾ ਇਹ ਸਲਾਮੀ ਬੱਲੇਬਾਜ਼ ਨਵੀਂ ਸ਼ੁਰੂਆਤ ਲਈ ਤਿਆਰ ਹੈ। ਉਸ ਨੇ ਦੱਸਿਆ ਕਿ ਉਹ ਬੱਲੇਬਾਜ਼ੀ ਕਰਨਾ ਭੁੱਲਿਆ ਨਹੀਂ ਹੈ। ਹੈਦਰਾਬਾਦ ਖਿਲਾਫ ਰਣਜੀ ਟਰਾਫੀ ਮੈਚ ਵਿਚ ਦਿੱਲੀ ਦੀ ਕਮਾਨ ਸੰਭਾਲਣ ਵਾਲਾ ਧਵਨ ਸੱਯਦ ਮੁਸ਼ਤਾਕ ਅਲੀ ਟਰਾਫੀ ਦੌਰਾਨ ਗੋਡੇ 'ਚ ਲੱਗੀ ਸੱਟ ਤੋਂ ਉਭਰਨ ਤੋਂ ਬਾਅਦ ਵਾਪਸੀ ਕਰ ਰਿਹਾ ਹੈ। ਸੱਟ ਕਾਰਣ ਧਵਨ ਨੂੰ 25 ਟਾਂਕੇ ਲੱਗੇ ਸਨ। ਧਵਨ ਨੇ ਚਾਹੇ ਭਾਰਤੀ ਟੀਮ ਵਿਚ ਵਾਪਸੀ ਕੀਤੀ ਹੋਵੇ ਪਰ ਉਸ ਨੂੰ ਪਤਾ ਹੈ ਕਿ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਲੋਕੇਸ਼ ਰਾਹੁਲ ਦੀ ਸ਼ਾਨਦਾਰ ਫਾਰਮ ਕਾਰਣ ਉਸ ਦਾ ਰਸਤਾ ਆਸਾਨ ਨਹੀਂ ਹੋਵੇਗਾ। ਧਵਨ ਨੇ ਕਿਹਾ, ''ਮੇਰੇ ਲਈ ਇਹ ਨਵੀਂ ਸ਼ੁਰੂਆਤ ਹੈ। ਪਹਿਲਾਂ ਮੇਰੀ ਉਂਗਲੀ 'ਤੇ ਸੱਟ ਲੱਗੀ, ਫਿਰ ਗਰਦਨ ਵਿਚ, ਅੱਖ ਵਿਚ ਅਤੇ ਫਿਰ ਗੋਡੇ 'ਤੇ ਟਾਂਕੇ ਲੱਗੇ। ਚੰਗੀ ਖਬਰ ਹੈ ਕਿ ਨਵਾਂ ਸਾਲ ਆ ਰਿਹਾ ਹੈ।'' ਮੈਨੂੰ ਖੁਸ਼ੀ ਹੈ ਕਿ ਰਾਹੁਲ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ ਮੌਕੇ ਦਾ ਫਾਇਦਾ ਚੁੱਕਿਆ।


author

Gurdeep Singh

Content Editor

Related News