ਨੀਦਰਲੈਂਡ ਬਣਿਆ ਟੀ-20 ਵਿਸ਼ਵ ਕੱਪ ਕੁਆਲੀਫਾਇੰਗ ਟੂਰਨਾਮੈਂਟ ਦਾ ਚੈਂਪੀਅਨ
Monday, Nov 04, 2019 - 03:16 AM (IST)

ਦੁਬਈ— ਬ੍ਰੈਂਡਨ ਗਲੋਵਰ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਬੇਨ ਕੂਪਰ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਨੀਦਰਲੈਂਡ ਨੇ ਟੀ-20 ਵਿਸ਼ਵ ਕੱਪ ਕੁਆਲੀਫਾਇੰਗ ਟੂਰਨਾਮੈਂਟ ਦੇ ਫਾਈਨਲ ਵਿਚ ਇਥੇ ਪਾਪੂਆ ਨਿਊ ਗਿੰਨੀ ਨੂੰ 7 ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਨੀਦਰਲੈਂਡ ਤੇ ਪਾਪੂਆ ਨਿਊ ਗਿੰਨੀ ਦੀਆਂ ਟੀਮਾਂ ਅਗਲੇ ਸਾਲ ਆਸਟਰੇਲੀਆ ਵਿਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਇਨ੍ਹਾਂ ਦੋਵਾਂ ਟੀਮਾਂ ਤੋਂ ਇਲਾਵਾ ਓਮਾਨ, ਸਕਾਟਲੈਂਡ, ਨਾਮੀਬੀਆ ਤੇ ਆਇਰਲੈਂਡ ਨੇ ਵੀ ਵਿਸ਼ਵ ਕੱਪ ਦੀ ਟਿਕਟ ਕਟਾ ਲਈ ਹੈ। ਪਾਪੂਆ ਨਿਊ ਗਿੰਨੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 8 ਵਿਕਟਾਂ 'ਤੇ 128 ਦੌੜਾਂ ਬਣਾਈਆਂ। ਨੀਦਰਲੈਂਡ ਨੇ ਇਕ ਓਵਰ ਬਾਕੀ ਰਹਿੰਦਿਆਂ 3 ਵਿਕਟਾਂ ਗੁਆ ਕੇ ਇਸ ਟੀਚੇ ਨੂੰ ਹਾਸਲ ਕਰ ਲਿਆ।