ਨੇਪਾਲ ਨੇ ਜਿੱਤਿਆ ਟੀ-20 ਏਸ਼ੀਆ ਕੁਆਲੀਫਾਇਰ ਟੂਰਨਾਮੈਂਟ
Sunday, Oct 14, 2018 - 08:04 PM (IST)

ਕੁਆਲਾਲੰਪੁਰ : ਨੇਪਾਲ ਨੇ ਉਮੀਦਾਂ ਮੁਤਾਬਕ ਪ੍ਰਦਰਸ਼ਨ ਕਰਦਿਆਂ ਆਈ. ਸੀ. ਸੀ. ਵਿਸ਼ਵ ਟੀ-20 ਏਸ਼ੀਆਈ ਕੁਆਲੀਫਾਇਰ-ਬੀ ਦਾ ਖਿਤਾਬ ਜਿੱਤ ਲਿਆ ਹੈ। ਨੇਪਾਲ ਤੇ ਸਿੰਗਾਪੁਰ ਵਿਚਾਲੇ ਸ਼ੁੱਕਰਵਾਰ ਨੂੰ ਹੋਇਆ ਮੈਚ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ ਸੀ ਪਰ ਨੇਪਾਲ ਸੱਤ ਟੀਮਾਂ ਵਾਲੇ ਇਸ ਟੂਰਨਾਮੈਂਟ ਵਿਚ 11 ਅੰਕਾਂ ਨਾਲ ਚੋਟੀ 'ਤੇ ਰਿਹਾ। ਇਸ ਟੂਰਨਾਮੈਂਟ ਵਿਚ ਕੋਈ ਵੀ ਟੀਮ ਲਗਾਤਾਰ ਛੇ ਮੈਚ ਜਿੱਤ ਕੇ ਰਿਕਾਰਡ ਨਹੀਂ ਬਣਾ ਸਕੀ।
ਇਸ ਟੂਰਨਾਮੈਂਟ ਵਿਚ ਸਿੰਗਾਪੁਰ ਤੇ ਨੇਪਾਲ ਦੋਵਾਂ ਟੀਮਾਂ ਨੇ 11 ਅੰਕ ਹਾਸਲ ਕੀਤੇ ਪਰ ਨੇਪਾਲ ਦੀ ਰਨ ਰੇਟ ਸਿੰਗਾਪੁਰ ਤੋਂ ਬਿਹਤਰ ਹੋਣ ਕਾਰਨ ਉਸ ਨੂੰ ਇਸ ਕੁਆਲੀਫਾਇਰ ਖਿਤਾਬ ਦਾ ਜੇਤੂ ਐਲਾਨ ਦਿੱਤਾ ਗਿਆ। ਮਲੇਸ਼ੀਆ ਨੇ ਚੀਨ ਨੂੰ 10 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ, ਕਤਰ ਤੇ ਕੁਵੈਤ ਦੀਆਂ ਟੀਮਾਂ ਅਪ੍ਰੈਲ ਵਿਚ ਹੋਏ ਏਸ਼ੀਆ ਕੁਆਲੀਫਾਇਰ-ਏ ਵਿਚ ਕੁਆਲੀਫਾਈ ਕਰ ਚੁੱਕੀਆਂ ਹਨ।