ਨੇਪਾਲ ਦੀ ਰਾਸ਼ਟਰਪਤੀ ਭੰਡਾਰੀ ਨੇ ਦੱ. ਏਸ਼ੀਆਈ ਖੇਡਾਂ ਦਾ ਕੀਤਾ ਉਦਘਾਟਨ
Sunday, Dec 01, 2019 - 11:22 PM (IST)

ਕਾਠਮੰਡੂ— ਨੇਪਾਲ ਦੀ ਰਾਸ਼ਟਰਪਤੀ ਬਿਦਿਆਦੇਵੀ ਭੰਡਾਰੀ ਐਤਵਾਰ ਨੂੰ ਇੱਥੇ ਦਸ਼ਰਥ ਸਟੇਡੀਅਮ 'ਚ ਰੰਗਾਰੰਗ ਸਮਾਰੋਹ 'ਚ 13ਵੇਂ ਦੱਖਣੀ ਏਸ਼ੀਆਈ ਖੇਡਾਂ (ਸੈਗ) ਦੇ ਸ਼ੁਰੂਆਤ ਦਾ ਐਲਾਨ ਕੀਤਾ। ਭੰਡਾਰੀ ਨੇ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ ਜਿਸ 'ਚ ਦੱਖਣੀ ਏਸ਼ੀਆ ਦੇ 7 ਦੇਸ਼ ਹਿੱਸਾ ਲੈਣਗੇ। ਇਸ ਤੋਂ ਬਾਅਦ ਆਤਿਸ਼ਬਾਜ਼ੀ ਤੇ ਸੱਭਿਆਚਾਰਕ ਪ੍ਰੋਗਰਾਮ ਹੋਇਆ। ਉਦਘਾਟਨ ਸਮਾਰੋਹ ਦੀ ਸ਼ੁਰੂਆਤ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਹੋਈ ਸੀ।
ਉਦਘਾਟਨ ਸਮਾਰੋਹ ਦੇ ਲਈ ਸਟੇਡੀਅਮ 'ਚ 15 ਹਜ਼ਾਰ ਦਰਸ਼ਕ ਮੌਜੂਦ ਸੀ। ਇਨ੍ਹਾਂ ਖੇਡਾਂ ਦਾ ਆਯੋਜਨ 1 ਦਸੰਬਰ ਤੋਂ 10 ਦਸੰਬਰ ਦੇ ਵਿਚ ਕਾਠਮੰਡੂ, ਪੋਖਰਾ ਤੇ ਜਨਕਪੁਰ 'ਚ ਕੀਤਾ ਜਾਵੇਗਾ। ਇਸ 'ਚ ਲਗਭਗ 2700 ਖਿਡਾਰੀ ਹਿੱਸਾ ਲੈਣਗੇ। ਨੇਪਾਲ, ਭਾਰਤ, ਬੰਗਲਾਦੇਸ਼, ਪਾਕਿਸਤਾਨ, ਮਾਲਦੀਵ, ਭੂਟਾਨ ਤੇ ਸ਼੍ਰੀਲੰਕਾ ਦੇ ਖਿਡਾਰੀ 26 ਖੇਡਾਂ 'ਚ ਆਪਣਾ ਹੁਨਰ ਦਿਖਾਉਣਗੇ। ਇਨ੍ਹਾਂ ਖੇਡਾਂ 'ਚ 319 ਸੋਨ ਸਮੇਤ 1119 ਤਮਗੇ ਦਾਅ 'ਤੇ ਲੱਗੇ ਹੋਣਗੇ।