21 ਸਾਲਾ ਨੇਹਾਲ ਨੇ ਤੋੜਿਆ 66 ਸਾਲ ਪੁਰਾਣਾ ਰਿਕਾਰਡ, 578 ਦੌੜਾਂ ਦੀ ਪਾਰੀ 'ਚ ਜੜੇ 42 ਚੌਕੇ ਤੇ 37 ਛੱਕੇ

04/28/2022 1:25:00 PM

ਲੁਧਿਆਣਾ (ਵਿੱਕੀ)- ਲੁਧਿਆਣਾ 'ਚ ਖੇਡੇ ਜਾ ਰਹੇ ਪੰਜਾਬ ਰਾਜ ਅੰਤਰ-ਜ਼ਿਲਾ ਅੰਡਰ-23 ਟੂਰਨਾਮੈਂਟ 'ਚ ਲੁਧਿਆਣਾ ਦੇ ਕਪਤਾਨ ਨੇਹਾਲ ਵਢੇਰਾ ਨੇ ਬੁੱਧਵਾਰ ਨੂੰ ਬਠਿੰਡਾ ਖਿਲਾਫ ਖੇਡੇ ਗਏ ਮੈਚ 'ਚ 414 ਗੇਂਦਾਂ 'ਤੇ 578 ਦੌੜਾਂ ਦੀ ਰਿਕਾਰਡ ਤੋੜ ਪਾਰੀ ਖੇਡ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪੰਜਾਬ ਦੇ ਸਾਬਕਾ ਕਪਤਾਨ ਚਮਨਲਾਲ ਮਲਹੋਤਰਾ ਦਾ 66 ਸਾਲ ਪੁਰਾਣਾ ਰਿਕਾਰਡ ਤੋੜਿਆ।

ਇਹ ਵੀ ਪੜ੍ਹੋ: ਮੈਕਸਵੈੱਲ ਦੇ ਵਿਆਹ ਦੀ ਪਾਰਟੀ 'ਚ ਖ਼ੂਬ ਥਿਰਕੇ ਵਿਰਾਟ ਕੋਹਲੀ, ਵੀਡੀਓ ਵਾਇਰਲ

ਨੇਹਾਲ ਨੇ ਵਿਸ਼ਵ ਪੱਧਰ 'ਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰਰ ਦੀ ਸੂਚੀ ਵਿੱਚ ਵੀ ਜਗ੍ਹਾ ਬਣਾਈ ਹੈ। 21 ਸਾਲਾ ਵਢੇਰਾ ਨੇ ਲੁਧਿਆਣਾ ਲਈ ਖੇਡਦੇ ਹੋਏ ਬਠਿੰਡਾ ਖਿਲਾਫ 578 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 42 ਚੌਕੇ ਅਤੇ 37 ਛੱਕੇ ਲਗਾਏ। ਚਾਰ ਰੋਜ਼ਾ ਮੈਚ ਦੇ ਦੂਜੇ ਦਿਨ ਲੁਧਿਆਣਾ ਨੇ 880/6 'ਤੇ ਆਪਣੀ ਪਾਰੀ ਘੋਸ਼ਿਤ ਕੀਤੀ ਸੀ। ਜਵਾਬ ਵਿੱਚ ਦਿਨ ਦੀ ਖੇਡ ਖ਼ਤਮ ਹੋਣ ਤੱਕ ਬਠਿੰਡਾ ਨੇ 117/4 ਦਾ ਸਕੋਰ ਬਣਾ ਲਿਆ ਸੀ।

ਇਹ ਵੀ ਪੜ੍ਹੋ: ਇਟਲੀ 'ਚ 13 ਸਾਲਾ ਦਸਤਾਰਧਾਰੀ ਬੱਚਾ ਨਸਲੀ ਹਮਲੇ ਦਾ ਸ਼ਿਕਾਰ, 4 ਗੋਰਿਆਂ ਨੇ ਕੀਤੀ ਕੁੱਟਮਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News