ਓਲੰਪਿਕ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਦੀ ਤਬੀਅਤ ਵਿਗੜੀ, ਕਰਾਈ ਗਈ ਕੋਰੋਨਾ ਜਾਂਚ

08/14/2021 5:56:19 PM

ਨਵੀਂ ਦਿੱਲੀ— ਟੋਕੀਓ ਓਲੰਪਿਕ ਦੇ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਹੈ। ਨੀਰਜ ਨੂੰ ਤੇਜ਼ ਬੁਖ਼ਾਰ ਤੇ ਗਲੇ ’ਚ ਖ਼ਰਾਸ਼ ਹੈ ਜਿਸ ਕਾਰਨ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ ਪਰ ਉਨ੍ਹਾਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦਾ ਬੁਖ਼ਾਰ ਘੱਟ ਨਹੀਂ ਹੋ ਰਿਹਾ ਹੈ। ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।  ਉਹ ਇਸ ਸਮੇਂ ਬੈੱਡ ’ਤੇ ਆਰਾਮ ਕਰ ਰਹੇ ਹਨ।
ਇਹ ਵੀ ਪੜ੍ਹੋ : ਕਾਮਰਾਨ ਅਕਮਲ ਦੀ ਇਸ ਗ਼ਲਤੀ ਦਾ ਉੱਡਿਆ ਮਜ਼ਾਕ, ਲੋਕ ਬੋਲੇ- ਅੰਗਰੇਜ਼ਾਂ ਨੇ ਮੁੜ ਗੁਲਾਮ ਬਣਾ ਦੇਣਾ

ਜ਼ਿਕਰਯੋਗ ਹੈ ਕਿ ਉਹ ਸ਼ੁੱਕਰਵਾਰ ਨੂੰ ਹਰਿਆਣਾ ਸਰਕਾਰ ਵੱਲੋਂ ਆਯੋਜਿਤ ਸਨਮਾਨ ਸਮਾਗਮ ’ਚ ਸ਼ਾਮ ਨਹੀਂ ਹੋਏ ਸਨ। ਨੀਰਜ ਨੇ ਟੋਕੀਓ ਓਲੰਪਿਕ 2020 ’ਚ ਜੈਵਲਿਨ ਥ੍ਰੋਅ ’ਚ ਭਾਰਤ ਨੂੰ ਸੋਨ ਤਮਗ਼ਾ ਜਿਤਾਇਆ ਸੀ। ਉਨ੍ਹਾਂ ਨੇ 87.58 ਦੀ ਦੂਰੀ ਤਕ ਜੈਵਲਿਨ ਥ੍ਰੋਅ ਕਰਕੇ ਓਲੰਪਿਕ ਗੋਲਡ ’ਤੇ ਕਬਜ਼ਾ ਕੀਤਾ। ਉਹ ਜੈਵਲਿਨ ਥ੍ਰੋਅ ’ਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਖਿਡਾਰੀ ਬਣੇ। ਨਿੱਜੀ ਮੁਕਾਬਲੇ ’ਚ ਗੋਲਡ ਜਿੱਤਣ ਵਾਲੇ ਉਹ ਭਾਰਤ ਦੇ ਦੂਜੇ ਖਿਡਾਰੀ ਬਣੇ। ਬੀਜਿੰਗ ਓਲੰਪਿਕ ’ਚ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 10 ਮੀਟਰ ਏਅਰ ਰਾਈਫ਼ਲ ’ਚ ਭਾਰਤ ਲਈ ਸੋਨ ਤਮਗ਼ਾ ਜਿੱਤਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News