ਨੀਰਜ ਨੇ ਯੂਟਿਊਬ ਤੋਂ ਇਸ ਐਥਲੀਟ ਨੂੰ ਦੇਖ ਕੇ ਸਿਖਿਆ ਜੈਵਲਿਨ ਥ੍ਰੋਅ ਕਰਨਾ, ਜਾਣੋ ਇਸ ਸਟਾਰ ਖਿਡਾਰੀ ਦੀ ਕਹਾਣੀ

Sunday, Aug 08, 2021 - 02:42 PM (IST)

ਨੀਰਜ ਨੇ ਯੂਟਿਊਬ ਤੋਂ ਇਸ ਐਥਲੀਟ ਨੂੰ ਦੇਖ ਕੇ ਸਿਖਿਆ ਜੈਵਲਿਨ ਥ੍ਰੋਅ ਕਰਨਾ, ਜਾਣੋ ਇਸ ਸਟਾਰ ਖਿਡਾਰੀ ਦੀ ਕਹਾਣੀ

ਸਪੋਰਟਸ ਡੈਸਕ— ਚੈੱਕ ਰਿਪਬਲਿਕ ਦੇ ਜੈਵਲਿਨ ਖਿਡਾਰੀ ਜ਼ੇਲੇਜ਼ਨੀ ਦਾ ਆਪਣੇ ਪੂਰੇ ਕਰੀਅਰ ’ਚ ਸ਼ਾਇਦ ਹੀ ਭਾਰਤ ਦੇ ਨਾਲ ਕੋਈ ਕੁਨੈਕਸ਼ਨ ਹੋਵੇ, ਪਰ ਅੱਜ ਪੂਰਾ ਦੇਸ਼ ਉਨ੍ਹਾਂ ਦਾ ਧੰਨਵਾਦ ਅਦਾ ਕਰ ਸਕਦਾ ਹੈ। ਦਰਅਸਲ ਅਨਜਾਣੇ ’ਚ ਹੀ ਸਹੀ, ਪਰ ਜ਼ੇਲੇਜ਼ਨੀ ਦੀ ਨੀਰਜ ਚੋਪਡ਼ਾ ਦੀ ਜੈਵਲਿਨ ਥ੍ਰੋਅ ਦੀ ਤਕਨੀਕ ’ਚ ਸੁਧਾਰ ਦੀ ਵੱਡੀ ਭੂਮਿਕਾ ਹੈ। ਨੀਰਜ ਦੇ ਟੋਕੀਓ ਓਲੰਪਿਕ ’ਚ ਗੋਲਡ ਮੈਡਲ ਨੂੰ ਆਪਣੇ ਨਾਂ ਕਰਕੇ ਭਾਰਤੀ ਖੇਡਾਂ ’ਚ ਇਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ।
ਇਹ ਵੀ ਪੜ੍ਹੋ : ਨੀਰਜ ਚੋਪੜਾ ਦੇ ਗੋਲਡ ਜਿੱਤਣ ’ਤੇ ਇਸ ਏਅਰਲਾਈਂਜ਼ ਦਾ ਵੱਡਾ ਐਲਾਨ, ਇਕ ਸਾਲ ਤਕ ਫ੍ਰੀ ਕਰ ਸਕਣਗੇ ਯਾਤਰਾ

ਖ਼ਬਰਾਂ ਮੁਤਾਬਕ ਨੀਰਜ ਚੋਪੜਾ ਨੇ ਸ਼ੁਰੂਆਤ ’ਚ ਯੂਟਿਊਬ ’ਚ ਜੈਨ ਜ਼ੇਲੇਜ਼ਨੀ ਦੇ ਵੀਡੀਓ ਦੇਖ ਕੇ ਉਨ੍ਹਾਂ ਦੀ ਤਰ੍ਹਾਂ ਜੈਵਲਿਨ ਥ੍ਰੋਅ ਕਰਨਾ ਸਿਖਿਆ। 2018 ’ਚ ਸੱਟ ਲੱਗਣ ਦੇ ਬਾਅਦ ਹੀ ਭਾਵੇਂ ਉਨ੍ਹਾਂ ਨੇ ਆਪਣਾ ਐਕਸ਼ਨ ਬਦਲ ਲਿਆ ਹੋਵੇ, ਪਰ ਜੈਵਲਿਨ ਥ੍ਰੋਅ ਕਰਦੇ ਸਮੇਂ ਜੇਲੇਜਨੀ ਦੇ ਤਰੀਕੇ ਨੂੰ ਹੀ ਅਪਣਾਉਂਦੇ ਰਹੇ।

PunjabKesari

ਕਿਸ ਤਰ੍ਹਾਂ ਦਾ ਰਿਹਾ ਹੈ ਨੀਰਜ ਦਾ ਕਰੀਅਰ
ਨੀਰਜ ਨੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਹਾਲਾਂਕਿ ਇਸ ਦੇ ਪਿੱਛੇ ਉਨ੍ਹਾਂ ਦੀ ਕਈ ਸਾਲਾਂ ਦੀ ਮਿਹਨਤ ਹੈ। ਨੀਰਜ ਨੇ ਕਾਫ਼ੀ ਸਮੇਂ ਪੰਚਕੁਲਾ ਦੇ ਤਾਊ ਦੇਵੀ ਲਾਲ ਸਟੇਡੀਅਮ ’ਚ ਭਾਰਤੀ ਖੇਡ ਅਥਾਰਿਟੀ ਸੈਂਟਰ ’ਚ ਜੂਨੀਅਰ ਐਥਲੀਟ ਦੇ ਤੌਰ ’ਤੇ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇੱਥੇ ਚਾਰ ਸਾਲ ਟ੍ਰੇਨਿੰਗ ਕੀਤੀ ਤੇ ਕਈ ਈਵੈਂਟਸ ’ਚ ਕਈ ਸਾਰੇ ਰਿਕਾਰਡ ਤੋੜੇ। ਨੀਰਜ ਨੇ 2012 ’ਚ 14 ਸਾਲ ਦੀ ਉਮਰ ’ਚ ਲਖਨਊ ’ਚ 68.46 ਮੀਟਰ ਜੈਵਲਿਨ ਥ੍ਰੋਅ ਕਰਕੇ ਨੈਸ਼ਨਲ ਜੂਨੀਅਰ ਚੈਂਪੀਅਨਸ਼ਿਪ ਜਿੱਤੀ। ਇਹ ਰਾਸ਼ਟਰੀ ਮੰਚ ’ਤੇ ਉਨ੍ਹਾਂ ਦੀ ਸ਼ੁਰੂਆਤ ਸੀ। ਉਨ੍ਹਾਂ ਨੇ ਅਗਲੇ ਸਾਲ ਰਿਕਾਰਡ ’ਚ ਸੁਧਾਰ ਕਰਦੇ ਹੋਏ ਕੇਰਲ ’ਚ 69.66 ਮੀਟਰ ਜੈਵਲਿਨ ਥ੍ਰੋਅ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ 2014 ’ਚ 70 ਮੀਟਰ ਦਾ ਰਿਕਾਰਡ ਬਣਾਇਆ।
ਇਹ ਵੀ ਪੜ੍ਹੋ : ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਬੋਲੇ-'ਵਿਸ਼ਵਾਸ ਨਹੀਂ ਹੋ ਰਿਹਾ'

PunjabKesari

2015 ’ਚ 80 ਮੀਟਰ ਤਕ ਪਹੁੰਚੇ ਨੀਰਜ
2015 ’ਚ ਨੀਰਜ ਨੇ ਪਟਿਆਲਾ ’ਚ ਇੰਟਰਸਿਟੀ ਚੈਂਪੀਅਨਸ਼ਿਪ ’ਚ 81.04 ਮੀਟਰ ਜੈਵਲਿਨ ਥ੍ਰੋਅ ਕਰਕੇ ਗੋਲਡ ਮੈਡਲ ਜਿੱਤਿਆ। 2016 ’ਚ ਨੀਰਜ ਨੇ ਕੌਮਾਂਤਰੀ ਮੰਚ ’ਤੇ ਡੈੈਬਿਊ ਕੀਤਾ। ਉਨ੍ਹਾਂ ਨੇ ਪੋਲੈਂਡ ’ਚ 86.48 ਮੀਟਰ ਜੈਵਲਿਨ ਥ੍ਰੋਅ ਕਰਕੇ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ 2016 ’ਚ ਗੋਲਡ ਮੈਡਲ ਜਿੱਤਿਆ। ਇਹ ਜੂਨੀਅਰ ਪੱਧਰ ’ਤੇ ਅਜੇ ਵੀ ਰਿਕਾਰਡ ਹੈ।

PunjabKesari

ਨੀਰਜ ਨੇ 2018 ’ਚ ਏਸ਼ੀਅਨ ਗੇਮਜ਼ ਤੇ ਕਾਮਨਵੈਲਥ ਗੇਮਜ਼ ’ਚ ਗੋਲਡ ਮੈਡਲ ਜਿੱਤਿਆ। ਦੋਵਾਂ ’ਚ ਗੋਲਡ ਜਿੱਤਕੇ ਉਨ੍ਹਾਂ ਨੇ ਨੈਸ਼ਨਲ ਰਿਕਾਰਡ ਵੀ ਤੋੜਿਆ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਸੱਟ ਨਾਲ ਜੂਝਣਾ ਪਿਆ। ਪਰ ਇਸ ਨਾਲ ਨੀਰਜ ਦੇ ਪ੍ਰਦਰਸ਼ਨ ’ਤੇ ਕੋਈ ਫ਼ਰਕ ਨਹੀਂ ਪਿਆ। ਉਨ੍ਹਾਂ ਨੇ ਟੋਕੀਓ ਓਲੰਪਿਕਸ ’ਚ ਗੋਲਡ ਜਿੱਤ ਕੇ ਵਰਲਡ ਰਿਕਾਰਡ ਬਣਾ ਦਿੱਤਾ। 

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News