ਨਜ਼ੀਰ ''ਚ ਸਹਿਵਾਗ ਤੋਂ ਜ਼ਿਆਦਾ ਟੈਲੰਟ ਪਰ ਵੀਰੂ ਕੋਲ ਦਿਮਾਗ ਜ਼ਿਆਦਾ ਸੀ : ਅਖਤਰ

04/29/2020 4:31:59 PM

ਸਪੋਰਟਸ ਡੈਸਕ : ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਦਾ ਮੰਨਣਾ ਹੈ ਕਿ ਵਰਿੰਦਰ ਸਹਿਵਾਗ ਦੇ ਦੌਰ ਵਿਚ ਖੇਡਣ ਵਾਲੇ ਪਾਕਿਸਤਾਨੀ ਖਿਡਾਰੀ ਇਮਰਾਨ ਨਜ਼ੀਰ ਇਸ ਹਮਲਾਵਰ ਭਾਰਤੀ ਸਲਾਮੀ ਬੱਲੇਬਾਜ਼ ਤੋਂ ਜ਼ਿਆਦਾ ਹੁਨਰਮੰਦ ਸੀ ਪਰ ਜ਼ਿਆਦਾ ਸਮਝਦਾਰ ਨਹੀਂ ਸੀ। ਇਸ ਤੋਂ ਇਲਾਵਾ ਉਸ ਨੂੰ ਦੇਸ਼ ਦੇ ਕ੍ਰਿਕਟ ਪ੍ਰਸ਼ਾਸ  ਤੋਂ ਵੀ ਸਾਥ ਨਹੀਂ ਮਿਲਿਆ। ਅਖਤਰ ਨੂੰ ਲਗਦਾ ਹੈ ਕਿ ਪਾਕਿਸਤਾਨ ਨੇ ਨਜ਼ੀਰ ਦੇ ਹੁਨਰ ਦਾ ਕਦਰ ਨਹੀਂ ਕੀਤਾ। ਸ਼ੋਇਬ ਨੇ ਸਥਾਨਕ ਮੀਡੀਆ ਨੂੰ ਕਿਹਾ, ''ਮੈਨੂੰ ਨਹੀਂ ਲਗਦਾ ਕਿ ਇਮਰਾਨ ਨਜ਼ੀਰ ਉੰਨੇ ਸਮਝਦਾਰ ਸੀ, ਜਿੰਨੇ ਸਹਿਵਾਗ। ਮੈਨੂੰ ਨਹੀਂ ਲਗਦਾ ਕਿ ਸਹਿਵਾਗ ਵਿਚ ਉੰਨਾ ਹੁਨਰ ਸੀ, ਜਿੰਨਾ ਨਜ਼ੀਰ ਵਿਚ ਸੀ। ਹੁਨਰ ਦੇ ਮਾਮਲੇ ਵਿਚ ਕੋਈ ਤੁਲਨਾ ਨਹੀਂ ਹੋ ਸਕਦੀ।

PunjabKesari

ਅਖਤਰ ਨੇ ਕਿਹਾ ਕਿ ਜਦੋਂ ਉਸ ਨੇ ਭਾਰਤ ਖਿਲਾਫ ਇਕ ਅਭਿਆਸ ਮੈਚ ਵਿਚ ਤੇਜ਼ ਸੈਂਕੜਾ ਲਗਾਇਆ ਸੀ ਤਾਂ ਮੈਂ ਇਮਰਾਨ ਨਜ਼ੀਰ ਨੂੰ ਲਗਾਤਾਰ ਖਿਡਾਉਣ ਦੀ ਗੱਲ ਕਹੀ ਪਰ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ। ਨਜ਼ੀਰ ਨੇ ਪਾਕਿਸਤਾਨ ਦੇ ਲਈ ਸਿਰਫ 8 ਟੈਸਟ ਮੈਚ ਖੇਡੇ ਅਤੇ ਉਸ ਵਿਚ 427 ਦੌੜਾਂ ਬਣਾਈਆਂ, ਜਦਕਿ 79 ਵਨ ਡੇ ਵਿਚ ਉਸ ਨੇ ਦੇਸ਼ ਦੇ ਲਈ 1895 ਦੌੜਾਂ ਜੋੜੀਆਂ। ਉੱਥੇ ਹੀ ਸਹਿਵਾਗ ਨੇ ਭਾਰਤ ਦੇ ਲਈ 104 ਟੈਸਟ ਵਿਚ 8586 ਦੌੜਾਂ ਅਤੇ 251 ਵਨ ਡੇ ਵਿਚ 8273 ਦੌੜਾਂ ਬਣਾਈਆਂ।

PunjabKesariਰਾਵਲਪਿੰਡੀ ਐਕਸਪ੍ਰੈਸ ਨੇ ਪਾਕਿਸਤਾਨ ਕ੍ਰਿਕਟ ਅਧਿਕਾਰੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਜੋ ਖਿਡਾਰੀ ਸੀ, ਉਨ੍ਹਾਂ ਦੀ ਠੀਕ ਤਰ੍ਹਾਂ ਕਦਰ ਨਹੀਂ ਕੀਤੀ ਗਈ। ਅਖਤਰ ਨੇ ਕਿਹਾ ਕਿ ਇਹ ਬਦਕਿਸਮਤੀ ਹੈਕਿ ਅਸੀਂ ਨਹੀਂ ਜਾਣਦੇ ਕਿ ਆਪਣੇ ਹੁਨਰਮੰਦਾਂ ਦਾ ਖਿਆਲ ਕਿਵੇਂ ਰੱਖਿਆ ਜਾਵੇ। ਸਾਡੇ ਕੋਲ ਇਮਰਾਨ ਨਜ਼ੀਰ ਦੇ ਰੂਪ 'ਚ ਵਰਿੰਦਰ ਸਹਿਵਾਗ ਤੋਂ ਜ਼ਿਆਦਾ ਬਿਹਤਰ ਖਿਡਾਰੀ ਹੋ ਸਕਦੇ ਸੀ। ਉਹ ਸਾਰੇ ਸ਼ਾਟ ਬਿਹਤਰ ਤਰੀਕੇ ਨਾਲ ਖੇਡਦਾ ਸੀ, ਜਦਿਕ ਇਕ ਚੰਗਾ ਫੀਲਡਰ ਵੀ ਸੀ। ਅਸੀਂ ਉਸ ਦੀ ਚੰਗੀ ਤਰ੍ਹਾਂ ਨਾਲ ਵਰਤੋਂ ਕਰ ਸਕਦੇ ਸੀ ਪਰ ਅਸੀਂ ਅਜਿਹਾ ਨਹੀ ਕਰ ਸਕੇ।


Ranjit

Content Editor

Related News