ਨਵਜੋਤ 65 ਕਿ. ਗ੍ਰਾ. ਵਰਗ ''ਚ ਪਹੁੰਚੀ ਨੰਬਰ 2 ''ਤੇ

03/12/2018 2:57:33 AM

ਨਵੀਂ ਦਿੱਲੀ— ਪਿਛਲੇ ਦਿਨੀਂ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਯੂਨਾਈਟਿਡ ਵਰਲਡ ਰੈਸਲਿੰਗ ਦੀ ਤਾਜ਼ਾ ਰੈਂਕਿੰਗ 'ਚ ਮਹਿਲਾਵਾਂ ਦੇ 65 ਕਿ. ਗ੍ਰਾ. ਵਰਗ ਵਿਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਇਸ ਵਰਗ ਵਿਚ 2016 ਦੀ ਯੂਰਪੀਅਨ ਚੈਂਪੀਅਨ ਫਿਨਲੈਂਡ ਦੀ ਪੇਤਰਾ ਓਲੀ ਪਹਿਲੇ ਸਥਾਨ 'ਤੇ ਹੈ।
ਨਵਜੋਤ ਕੌਰ ਪ੍ਰੋ ਕੁਸ਼ਤੀ ਲੀਗ (ਪੀ. ਡਬਲਯੂ. ਐੱਲ.) ਦੇ ਸੈਸ਼ਨ-1 ਵਿਚ ਬੈਂਗਲੁਰੂ ਯੋਧਾ ਵਲੋਂ ਖੇਡੀ ਸੀ। ਇਸ ਸੂਚੀ ਵਿਚ ਪੀ. ਡਬਲਯੂ. ਐੱਲ. ਵਿਚ ਖੇਡੇ ਕੁਲ 9 ਪਹਿਲਵਾਨ ਟਾਪ-5 ਵਿਚ ਬਣੇ ਹੋਏ ਹਨ। ਉਸ ਤੋਂ ਇਲਾਵਾ ਏਸ਼ੀਆਈ ਚੈਂਪੀਅਨਸ਼ਿਪ ਵਿਚ ਲਗਾਤਾਰ ਦੂਜਾ ਚਾਂਦੀ ਤਮਗਾ ਜਿੱਤਣ ਵਾਲੀ ਵਿਨੇਸ਼ ਫੋਗਟ 50 ਕਿ. ਗ੍ਰਾ. ਵਰਗ ਵਿਚ ਦੂਜੀ ਰੈਂਕਿੰਗ 'ਤੇ ਹੈ।
ਦਿਨੇਸ਼ ਪੀ. ਡਬਲਯੂ. ਐੱਸ. ਸੈਸ਼ਨ-1 ਵਿਚ ਦਿੱਲੀ ਵੀਰ ਤੇ ਸੈਸ਼ਨ-3 ਵਿਚ ਯੂ. ਪੀ. ਦੰਗਲ ਦੀ ਆਈਕਾਨ ਖਿਡਾਰਨ ਸੀ ਤੇ ਉਸ ਨੂੰੇ ਸੈਸ਼ਨ-1 ਦੀ ਸਰਵਸ੍ਰੇਸ਼ਠ ਐਲਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬਜਰੰਗ ਪੁਨੀਆ 65 ਕਿ. ਗ੍ਰਾ. ਵਿਚ ਤੇ ਸਾਕਸ਼ੀ ਮਲਿਕ ਮਹਿਲਾਵਾਂ ਦੇ 62 ਕਿ. ਗ੍ਰਾ. ਵਰਗ 'ਚ ਚੌਥੇ ਸਥਾਨ 'ਤੇ ਹੈ। ਬਜਰੰਗ ਸੈਸ਼ਨ-3 ਵਿਚ ਯੂ. ਪੀ. ਦੰਗਲ ਅਤੇ ਸਾਕਸ਼ੀ ਮੁੰਬਈ ਮਹਾਰਥੀ ਵਲੋਂ ਖੇਡੀਆਂ ਸਨ।
ਇਸ ਤੋਂ ਇਲਾਵਾ ਭਾਰਤੀ ਪਹਿਲਵਾਨਾਂ ਵਿਚ ਸੰਗੀਤਾ ਫੋਗਟ 59 ਕਿ. ਗ੍ਰਾ. ਵਰਗ ਵਿਚ ਪੰਜਵੇਂ ਸਥਾਨ 'ਤੇ ਹੈ। ਇਨ੍ਹਾਂ ਤਿੰਨਾਂ ਖਿਡਾਰਨਾਂ ਨੂੰ ਹਾਲ ਹੀ ਵਿਚ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਹਾਸਲ ਹੋਇਆ ਸੀ। ਸੰਗੀਤਾ ਨੇ ਸੈਸ਼ਨ 2 ਤੇ 3 ਵਿਚ ਦਿੱਲੀ ਸੁਲਤਾਨਸ ਵਲੋਂ ਚੁਣੌਤੀ ਰੱਖੀ ਸੀ।


Related News