ਰਾਸ਼ਟਰੀ ਜੂਨੀਅਰ ਟੈਨਿਸ ਚੈਂਪੀਅਨਸ਼ਿਪ ਇਕ ਅਕਤੂਬਰ ਤੋਂ
Friday, Sep 28, 2018 - 04:04 PM (IST)

ਨਵੀਂ ਦਿੱਲੀ— ਇਸ ਸਾਲ ਦੇ ਸ਼ੁਰੂ 'ਚ ਜੂਨੀਅਰ ਫ੍ਰੈਂਚ ਓਪਨ ਵਾਈਲਡ ਕਾਰਡ ਪ੍ਰਤੀਯੋਗਿਤਾ ਦੇ ਲਈ ਕੁਆਲੀਫਾਈ ਕਰਨ ਵਾਲੇ ਸਿਧਾਂਤ ਬੰਠੀਆ ਸਮੇਤ ਦੇਸ਼ ਦੇ ਚੋਟੀ ਦੇ ਜੂਨੀਅਰ ਖਿਡਾਰੀ ਇਕ ਅਕਤੂਬਰ ਤੋਂ ਇੱਥੇ ਆਰ.ਕੇ. ਖੰਨਾ ਸਟੇਡੀਅਮ 'ਚ ਸ਼ੁਰੂ ਹੋਣ ਵਾਲੀ ਫੇਨੇਸਟਾ ਓਪਨ ਰਾਸ਼ਟਰੀ ਜੂਨੀਅਰ ਟੈਨਿਸ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ। ਲੜਕਿਆਂ ਅਤੇ ਲੜਕੀਆਂ ਦੇ ਅੰਡਰ-18 ਵਰਗ 'ਚ ਆਯੋਜਿਤ ਹੋਣ ਵਾਲੀ ਚੈਂਪੀਅਨਸ਼ਿਪ ਦੇ ਫਾਈਨਲ 6 ਅਕਤੂਬਰ ਖੇਡੇ ਜਾਣਗੇ ਜਦਕਿ ਅੰਡਰ-14 ਵਰਗ ਦੇ ਖਿਤਾਬੀ ਮੁਕਾਬਲੇ 13 ਅਕਤੂਬਰ ਨੂੰ ਹੋਣਗੇ।
ਇਸ ਵਾਰ ਮਹਿਲਾ ਅਤੇ ਪੁਰਸ਼ ਦੋਹਾਂ ਵਰਗਾਂ 'ਚ ਬਰਾਬਰ-ਬਰਾਬਰ ਰਾਸ਼ੀ ਰੱਖੀ ਗਈ ਹੈ। ਆਯੋਜਕਾਂ ਵੱਲੋਂ ਇੱਥੇ ਜਾਰੀ ਬਿਆਨ ਦੇ ਮੁਤਾਬਕ ਬੰਠੀਆ ਨੂੰ ਲੜਕਿਆਂ ਦੇ ਵਰਗ 'ਚ ਚੋਟੀ ਦਾ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਨੂੰ ਮੇਘ ਭਾਰਗਵ ਕੁਮਾਰ ਪਟੇਲ, ਅਰਜੁਨ ਕਾਧੇ ਅਤੇ ਮਨੀਸ਼ ਸੁਰੇਸ਼ ਕੁਮਾਰ ਨਾਲ ਸਖਤ ਚੁਣੌਤੀ ਮਿਲਣ ਦੀ ਸੰਭਾਵਨਾ ਹੈ। ਮਹਿਲਾ ਵਰਗ 'ਚ ਜੀਲ ਦੇਸਾਈ ਅਤੇ ਮਹਿਕ ਜੈਨ ਖਿਤਾਬ ਦੀਆਂ ਪ੍ਰਮੁੱਖ ਦਾਅਵੇਦਾਰਾਂ 'ਚ ਸ਼ਾਮਲ ਹਨ।