ਅਗਾਮੀ ਟੀ-20 ਵਰਲਡ ਕੱਪ ਤੋਂ ਬਾਹਰ ਹੋਈ ਜਿੰਬਾਬਵੇ ਟੀਮ, ਇਸ ਟੀਮ ਨੂੰ ਮਿਲੀ ਜਗ੍ਹਾ
Wednesday, Aug 07, 2019 - 01:41 PM (IST)

ਸਪੋਰਟਸ ਡੈਸਕ— ਜਿੰਬਾਬਵੇ ਕਿ੍ਕਟ ਟੀਮ ਇਨ ਦਿੰਨੀਂ ਆਪਣੇ ਬੁਰੇ ਦੌਰ ਤੋਂ ਗੁੁਜ਼ਰ ਰਹੀ ਹੈ | ਹਾਲ ਹੀ 'ਚ ਆਈ. ਸੀ. ਸੀ. ਦੁਆਰਾ ਲਗਾਏ ਗਏ ਬੈਨ ਤੋਂ ਬਾਅਦ ਜਿੰਬਾਬਵੇ ਨੂੰ ਅਗਲੀ ਵਰਲਡ ਕੱਪ ਟੀ20 ਕੁਆਲੀਆਫਾਇਰ ਦੇ ਆਖਰੀ ਸਥਾਨ ਲਈ ਹੁਣ ਜਿੰਬਾਬਵੇ ਦੀ ਜਗ੍ਹਾ ਨਾਈਜੀਰੀਆ ਦੀ ਟੀਮ ਨੂੰ ਸ਼ਾਮਲ ਕੀਤਾ ਜਾਵੇਗਾ | ਅਫਰੀਕਾ ਪੁਰਸ਼ ਕੁਆਲਿਫਾਇਰ 'ਚ ਤੀਜੇ ਸਥਾਨ 'ਤੇ ਨਾਈਜੀਰੀਆ ਨੇ ਜਗ੍ਹਾ ਬਣਾਈ ਹੈ ਇਸ ਤੋਂ ਪਹਿਲਾਂ ਕੀਨੀਆ ਤੇ ਨਮੀਬੀਆ ਦੇ ਨਾਲ ਕੁਆਲੀਫਾਇਰ 'ਚ ਮਹਾਂਦੀਪ ਕੁਆਲੀਫਾਈ ਕੀਤਾ ਹੈ | ਦ ਮੇਂਸ ਕੁਆਲੀਫਾਇਰ 'ਚ ਤਿੰਨ ਅਫਰੀਕੀ ਦੇਸ਼ ਤੇ ਯੂ. ਏ. ਈ, ਹਾਂਗਕਾਂਗ, ਆਇਰਲੈਂਡ, ਜਰਸੀ, ਨੀਦਰਲੈਂਡ, ਓਮਾਨ, ਪਾਪੂਆ ਨਿਊ ਗਿਣੀ, ਸਕਾਟਲੈਂਡ, ਸਿੰਗਾਪੁਰ ਤੇ ਅਮਰੀਕਾ ਫਾਈਨਲ ਦੀ ਦੋ ਟੀਮਾਂ ਹੋਣਗੀਆਂ, ਜੋ ਇਸ ਮਹੀਨੇ ਦੇ ਆਖਰ 'ਚ ਹੋਣ ਵਾਲੀ ਹਨ |ਉਪਰ ਦਿੱਤੀਆਂ ਟੀਮਾਂ 'ਚੋਂ ਟਾਪ ਛੇ 2020 ਪੁਰਸ਼ ਟੀ-20 ਵਰਲਡ ਕੱਪ ਲਈ ਅਗੇ ਵਧੇਗੀ | ਜੋ ਅਗਲੇ ਸਾਲ ਅਕਤੂਬਰ-ਨਵੰਬਰ 'ਚ ਆਸਟਰੇਲੀਆ 'ਚ ਆਯੋਜਿਤ ਕੀਤਾ ਜਾਵੇਗਾ | ਆਈ. ਸੀ. ਸੀ. ਨੇ ਇਹ ਸਖ਼ਤ ਫੈਸਲਾ ਵੀਰਵਾਰ ਨੂੰ ਲਿਆ | ਇਸ ਫ਼ੈਸਲਾ ਦੇ ਪਿੱਛੇ ਦਾ ਕਾਰਣ ਦੱਸਦੇ ਹੋਏ ਆਈ. ਸੀ. ਸੀ. ਨੇ ਦੱਸਿਆ ਇਸ ਦੇਸ਼ 'ਚ ਕਿ੍ਕਟ 'ਚ ਸਰਕਾਰ ਦਖਲਅੰਦਾਜੀ ਕਰ ਰਹੀ ਹੈ | ਆਈ. ਸੀ. ਸੀ ਚੇਅਰਮੈਨ ਸ਼ਸ਼ਾਂਕ ਮਨੋਹਰ ਦਾ ਕਹਿਣਾ ਹੈ ਕਿ ਜਿੰਬਾਬਵੇ 'ਚ ਆਈ. ਸੀ. ਸੀ. ਨਿਯਮਾਂ ਦਾ ਸਾਫ਼ ਤੌਰ ਤੇ ਉਲੰਘਣਾ ਲਗਾਤਾਰ ਹੋ ਰਿਹਾ ਹੈ |
ਆਈ. ਸੀ. ਸੀ. ਨੇ ਅੱਗੇ ਕਿਹਾ, ਅਸੀਂ ਕਿਸੇ ਵੀ ਮੈਂਬਰ ਦੇਸ਼ ਨੂੰ ਸਸਪੈਂਡ ਕਰਨ ਦਾ ਫ਼ੈਸਲਾ ਜਲਦਬਾਜ਼ੀ 'ਚ ਬਿਲਕੁੱਲ ਨਹੀਂ ਕਰਦੇ, ਪਰ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਆਪਣੇ ਖੇਡ ਨੂੰ ਰਾਜਨੀਤਿਕ ਦਖਲਅੰਦਾਜੀ ਤੋਂ ਦੂਰ ਰੱਖੀਏ |