ਪਾਕਿਸਤਾਨੀ ਗੇਂਦਬਾਜ਼ ਨਸੀਮ ਸ਼ਾਹ ਦਾ ਹੋਇਆ ਬੋਨ ਟੈਸਟ, ਡਾਕਟਰਾਂ ਨੇ ਕੀਤਾ ਸਹੀ ਉਮਰ ਦਾ ਖੁਲਾਸਾ
Saturday, Nov 30, 2019 - 03:16 PM (IST)

ਸਪੋਰਟਸ ਡੈਸਕ— ਆਸਟਰੇਲੀਆ ਖਿਲਾਫ ਖੇਡੀ ਜਾ ਰਹੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਪਾਕਿਸਤਾਨ ਦੇ ਨਸੀਮ ਸ਼ਾਹ ਦੇ ਡੈਬਿਊ ਕੀਤਾ ਅਤੇ 1 ਵਿਕਟ ਵੀ ਹਾਸਲ ਕੀਤੀ ਪਰ ਨਸੀਮ ਦੀ ਗੇਂਦਬਾਜ਼ੀ ਅਤੇ ਇਕ ਪਾਕਿਸਤਾਨੀ ਸੰਪਾਦਕ ਦੇ ਦੋ ਸਾਲ ਪੁਰਾਣੇ ਟਵੀਟ ਜਿਸ 'ਚ ਉਸਦੀ ਉਮਰ 17 ਸਾਲ ਦੱਸੀ ਗਈ ਸੀ, ਟਵੀਟ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਉਮਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਨਸੀਮ ਦੀ ਸਹੀ ਉਮਰ ਜਾਨਣ ਲਈ ਉਸਦਾ ਬੋਨ ਟੈਸਟ ਕੀਤਾ ਗਿਆ ਅਤੇ ਡਾਕਟਰਾਂ ਮੁਤਾਬਕ ਉਸਦੀ ਉਮਰ 16 ਸਾਲ ਹੀ ਹੈ ।
ਨਸੀਮ ਸ਼ਾਹ ਦੀ ਉਮਰ ਨੂੰ ਲੈ ਕੇ ਸਾਬਕਾ ਕ੍ਰਿਕਟਰਾਂ ਅਤੇ ਖੇਡ ਕਰਮੀਆਂ ਨੇ ਵੀ ਹਾਲ ਦੇ ਦਿਨਾਂ 'ਚ ਚਰਚਾ 'ਚ ਭਾਗ ਲਿਆ ਸੀ। ਨਸੀਮ ਦੇ ਬਚਪਨ ਦੇ ਕੋਚ ਸੁਲੇਮਾਨ ਕਾਦਿਰ ਨੇ ਇਸ ਬਹਿਸ ਨੂੰ ਇਕ ਪਾਸੇ ਕਰਾਰ ਦਿੰਦੇ ਹੋਏ ਕਿਹਾ ਕਿ ਡਾਕਟਰਾਂ ਦੁਆਰਾ ਸਾਬਤ ਕਰ ਦਿੱਤਾ ਗਿਆ ਹੈ ਕਿ ਨਸੀਮ ਅਸਲ 'ਚ 16 ਸਾਲ ਦਾ ਹੈ। ਉਹ ਕਰੀਬ 4 ਸਾਲ ਪਹਿਲਾਂ ਸਾਡੀ ਅਕੈਡਮੀ 'ਚ ਆਇਆ ਸੀ। ਨਸੀਮ ਦੇ ਬਚਪਨ ਦੇ ਕੋਚ ਨੇ ਕਿਹਾ, ਉਹ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਦੇ ਬੋਨ ਟੈਸਟ ਤੋਂ ਗੁਜਰਿਆ ਹੈ ਅਤੇ ਡਾਕਟਰਾਂ ਦੇ ਇਕ ਪੈਨਲ ਨੇ ਵੀ ਉਨ੍ਹਾਂ ਦੀ ਉਮਰ ਦੀ ਪੁੱਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਸੀਮ ਦੇ ਕੋਲ ਜਨਮ ਸਰਟੀਫਿਕੇਟ ਅਤੇ ਸਮਾਰਟ ਕਾਰਡ ਵੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਸਹਿਮਤ ਹਾਂ ਕਿ ਜਨਮ ਸਰਟੀਫਿਕੇਟ ਦੇ ਅਣਹੋਂਦ 'ਚ ਕੁਝ ਕ੍ਰਿਕਟਰਾਂ ਦੀ ਉਮਰ 'ਤੇ ਸਵਾਲ ਚੁੱਕੇ ਗਏ ਸਨ ਪਰ ਨਸੀਮ ਸ਼ਾਹ ਦੇ ਮਾਮਲੇ 'ਚ ਗੱਲ ਕਰੀਏ ਤਾਂ ਉਨ੍ਹਾਂ ਦੇ ਕੋਲ ਪਹਿਲਾਂ ਤੋਂ ਹੀ ਇਕ ਜਨਮ ਸਰਟੀਫਿਕੇਟ ਅਤੇ ਇਕ ਸਮਾਰਟ ਕਾਰਡ ਹੈ। ਸਾਡੇ ਦੇਸ਼ (ਪਾਕਿਸਤਾਨ) 'ਚ, ਜਦ ਕੋਈ ਵਿਅਕਤੀ 18 ਸਾਲ ਦੀ ਉਮਰ ਪਾਰ ਕਰ ਜਾਂਦਾ ਹੈ ਤਾਂ ਸਮਾਰਟ ਕਾਰਡ ਉਸਦਾ ਰਾਸ਼ਟਰੀ ਪਹਿਚਾਣ ਪੱਤਰ ਹੁੰਦਾ ਹੈ ਅਤੇ ਨਸੀਮ ਦੇ ਕੋਲ ਅਜੇ ਕੋਈ ਸਮਾਰਟ ਕਾਰਡ ਹੈ।
ਗੌਰ ਹੋਵੇ ਕਿ ਆਸਟਰੇਲੀਆ ਖਿਲਾਫ ਪਹਿਲਾਂ ਟੈਸਟ ਮੈਚ 'ਚ ਨਸੀਮ ਨੇ 20 ਓਵਰ ਗੇਂਦਬਾਜ਼ੀ ਕੀਤੀ ਸੀ ਅਤੇ ਉਸ ਨੇ 68 ਦੌੜਾਂ ਦੇ ਕੇ 1 ਵਿਕਟ ਆਪਣੇ ਨਾਂ ਕੀਤਾ ਸੀ। ਹਾਲਾਂਕਿ ਇਸ ਮੈਚ ਦਾ ਨਤੀਜਾ ਪਾਕਿਸਤਾਨ ਦੇ ਪੱਖ 'ਚ ਨਹੀਂ ਰਿਹਾ ਸੀ ਅਤੇ ਟੀਮ ਨੂੰ ਪਾਰੀ ਅਤੇ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।