ਬੀਮਾਰ ਹੋਣ ਮਗਰੋਂ ਹਸਪਤਾਲ ''ਚ ਦਾਖ਼ਲ ਨਸੀਮ ਸ਼ਾਹ, ਨਹੀਂ ਖੇਡਣਗੇ ਇੰਗਲੈਂਡ ਖ਼ਿਲਾਫ਼ ਪੰਜਵਾਂ ਟੀ-20

Wednesday, Sep 28, 2022 - 02:56 PM (IST)

ਬੀਮਾਰ ਹੋਣ ਮਗਰੋਂ ਹਸਪਤਾਲ ''ਚ ਦਾਖ਼ਲ ਨਸੀਮ ਸ਼ਾਹ, ਨਹੀਂ ਖੇਡਣਗੇ ਇੰਗਲੈਂਡ ਖ਼ਿਲਾਫ਼ ਪੰਜਵਾਂ ਟੀ-20

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੂੰ ਗੰਭੀਰ ਵਾਇਰਲ ਇਨਫੈਕਸ਼ਨ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਸ ਕਾਰਨ ਉਹ ਬੁੱਧਵਾਰ ਨੂੰ ਲਾਹੌਰ 'ਚ ਇੰਗਲੈਂਡ ਖਿਲਾਫ ਹੋਣ ਵਾਲੇ ਪੰਜਵੇਂ ਟੀ-20 ਅੰਤਰਰਾਸ਼ਟਰੀ ਮੈਚ ਤੋਂ ਬਾਹਰ ਹੋ ਗਏ ਹਨ। ਪੰਜਵੇਂ ਟੀ-20 ਅੰਤਰਰਾਸ਼ਟਰੀ ਲਈ ਨਸੀਮ ਦੀ ਪਲੇਇੰਗ ਇਲੈਵਨ ਵਿੱਚ ਜਗ੍ਹਾ ਲਗਭਗ ਪੱਕੀ ਸੀ ਪਰ ਮੰਗਲਵਾਰ ਦੇਰ ਰਾਤ ਸਿਹਤ ਵਿਗੜਨ ਤੋਂ ਬਾਅਦ ਇਸ ਨੌਜਵਾਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ।

ਹਾਲਾਂਕਿ ਉਹ ਹੁਣ ਬਿਹਤਰ ਮਹਿਸੂਸ ਕਰ ਰਹੇ ਹਨ ਪਰ ਸੱਤ ਮੈਚਾਂ ਦੀ ਲੜੀ ਦੇ ਬਾਕੀ ਮੈਚਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਸ਼ੱਕ ਦੇ ਘੇਰੇ ਵਿੱਚ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਇਕ ਬਿਆਨ 'ਚ ਕਿਹਾ, 'ਵਾਇਰਲ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਹੁਣ ਉਹ ਬਿਹਤਰ ਮਹਿਸੂਸ ਕਰ ਰਹੇ ਹਨ।' ਬਿਆਨ ਮੁਤਾਬਕ, 'ਉਹ ਅੱਜ ਰਾਤ ਨਹੀਂ ਖੇਡਣਗੇ ਅਤੇ ਬਾਕੀ ਮੈਚ ਖੇਡਣ ਬਾਰੇ ਕੋਈ ਵੀ ਫੈਸਲਾ ਮੈਡੀਕਲ ਕਮੇਟੀ ਦੀ ਸਲਾਹ 'ਤੇ ਲਿਆ ਜਾਵੇਗਾ।'


author

cherry

Content Editor

Related News