ਕੋਰੋਨਾ ਦੇ ਕਹਿਰ ਵਿਚਾਲੇ ਮੋਦੀ ਦੀ ‘ਜਨਤਾ ਕਰਫਿਊ’ ਦੀ ਅਪੀਲ, ਖਿਡਾਰੀਆਂ ਨੇ ਕੀਤਾ ਸਮਰਥਨ

03/20/2020 5:40:10 PM

ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੀਰਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਦੇ ਸਾਥੀ ਖਿਡਾਰੀਆਂ ਅਤੇ ਹੋਰ ਖੇਡਾਂ ਦੇ ਚੋਟੀ ਦੇ ਖਿਡਾਰੀਆਂ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਖਿਲਾਫ ਲੜਨ ਲਈ ਸਾਰੇ ਭਾਰਤੀਆਂ ਨੂੰ ‘ਜਨਤਾ ਕਰਫਿਊ’ ਦੀ ਅਪੀਲ ਕੀਤੀ। ਮੋਦੀ ਨੇ ਵੀਰਵਾਰ ਨੂੰ ਕੋਵਿਡ-19 ਸੰਕਟ ’ਤੇ ਦੇਸ਼ ਦੇ ਨਾਂ ਸੰਬੋਧਨ ’ਚ 22 ਮਾਰਚ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ‘ਜਨਤਾ ਕਰਫਿਊ’ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜ਼ਰੂਰੀ ਸੇਵਾਵਾਂ ਵਾਲੇ ਲੋਕਾਂ ਨੂੰ ਛੱਡ ਕੇ ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ। ਮੋਦੀ ਦੇ ਸੰਬੋਧਨ ਦੇ ਬਾਅਦ ਭਾਰਤੀ ਖਿਡਾਰੀਆਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਸੰਦੇਸ਼ ਦਿੱਤੇ ਹਨ।

 

ਟੀਮ ਇੰਡੀਆ ਦੇ ਕਪਤਾਨ ਵਿਰਾਟ ਨੇ ਟਵੀਟ ਕਰਦੇ ਹੋਏ ਲਿਖਿਆ, ‘‘ਕੋਵਿਡ-19 ਦੇ ਖਤਰੇ ਤੋਂ ਨਜਿੱਠਣ ਲਈ ਸਾਵਧਾਨ ਅਤੇ ਜਾਗਰੂਕ ਰਹੋ। ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।’’ ਉਨ੍ਹਾਂ ਕਿਹਾ, ‘‘ਇਸ ਤੋਂ ਇਲਾਵਾ ਦੇਸ਼ ਅਤੇ ਦੁਨੀਆ ਭਰ ਦੇ ਉਨ੍ਹਾਂ ਸਾਰੇ ਚਿਕਿਤਸਾ ਪੇਸ਼ੇਵਰਾਂ ਦਾ ਖਾਸ ਜ਼ਿਕਰ ਕਰਨਾ ਕਰਨਾ ਚਾਹੀਦਾ ਹੈ ਜੋ ਕੋਰੋਨਾ ਵਾਇਰਸ ਤੋਂ ਲੜਨ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਨ। ਨਿੱਜੀ ਸਵਛਤਾ ਬਣਾਏ ਰੱਖਦੇ ਹੋਏ ਚਲੋ ਅਸੀਂ ਉਨ੍ਹਾਂ ਨਾਲ ਸਹਿਯੋਗ ਕਰਦੇ ਹਾਂ।’’

ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਦੇਸ਼ਵਾਸੀਆਂ ਤੋਂ ਪ੍ਰਧਾਨਮੰਤਰੀ ਦੀ ਅਪੀਲ ’ਤੇ ਧਿਆਨ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਤੋਂ ਇਲਾਵਾ ਸ਼ਿਖਰ ਧਵਨ, ਰਵੀਚੰਦਰਨ ਅਸ਼ਵਿਨ ਅਤੇ ਹਰਭਜਨ ਸਿੰਘ ਨੇ ਵੀ ਅਜਿਹੀ ਹੀ ਕਿਹਾ। ਸ਼ਾਸਤਰੀ ਨੇ ਟਵੀਟ ਕੀਤਾ, ‘‘ਚਲੋ ਆਪਣੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਮਿਲ ਕੇ 22 ਮਾਰਚ ਨੂੰ ਸਵੇਰੇ 7 ਵਜੇ ਤੋਂ ਰਾਤ ਦੇ 9 ਵਜੇ ਤਕ ਜਨਤਾ ਕਰਫਿਊ ਲਾਉਂਦੇ ਹਾਂ। ਸਾਨੂੰ ਇਕ ਰਾਸ਼ਟਰ ਦੇ ਤੌਰ ’ਤੇ ਬੇਹੱਦ ਸੰਜਮ ਦਿਖਾਉਣ ਦੀ ਜ਼ਰੂਰਤ ਹੈ।’’

ਧਵਨ ਨੇ ਟਵੀਟ ’ਚ ਲਿਖਿਆ, ‘‘ਸਾਡੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਤੋਂ 22 ਮਾਰਚ ਨੂੰ ਘਰ ’ਚ ਰਹਿ ਕੇ ਜਨਤਾ ਕਰਫਿਊ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ। ਤੁਸੀਂ ਸਾਰੇ ਸੁਰੱਖਿਅਤ ਰਹੋ ਅਤੇ ਆਪਣਾ ਧਿਆਨ ਰੱਖੋ।’’ 

ਰਵੀਚੰਦਰਨ ਅਸ਼ਵਿਨ ਨੇ ਟਵੀਟ ’ਚ ਲਿਖਿਆ, ‘‘ਮੰਨੋ ਜਾਂ ਨਾ ਮੰਨੋ, ਇਕ ਅਰਬ ਲੋਕਾਂ ਦੀ ਆਬਾਦੀ ਵਾਲੇ ਸਾਡੇ ਦੇਸ਼ ਨੂੰ ਆਪਣੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਗੱਲ ਸੁਣਨ ਦੀ ਜ਼ਰੂਰਤ ਹੈ।’’

ਹਰਭਜਨ ਸਿੰਘ ਨੇ ਟਵੀਟ ’ਚ ਲਿਖਿਆ, ‘‘ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੁਝਾਵਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਤੇ ਮੈਂ ਉਨ੍ਹਾਂ ਮੁਤਾਬਕ ਹੀ ਕੰਮ ਕਰਾਂਗਾ ਅਤੇ ਸਾਰਿਆਂ ਨੂੰ ਸੰਦੇਸ ਪਹੁੰਚਾਵਾਂਗਾ। ਉਮੀਦ ਕਰਦਾ ਹਾਂ ਕਿ ਸਾਰੇ ਭਾਰਤੀ ਅਜਿਹਾ ਕਰਨਗੇ।’’ ਓਲੰਪਿਕ ਖੇਡਾਂ ਦੇ ਸਟਾਰ ਪਹਿਲਵਾਨ ਯੋਗੇਸ਼ਵਰ ਦੱਤ, ਵਿਨੇਸ਼ ਫੋਗਾਟ, ਬਬੀਤਾ ਫੋਗਾਟ, ਸਾਕਸ਼ੀ ਮਲਿਕ ਅਤੇ ਹਾਕੀ ਖਿਡਾਰੀ ਰਾਨੀ ਨੇ ਵੀ ਮੋਦੀ ਦੇ ਸੰਬੋਧਨ ਦੇ ਬਾਅਦ ਟਵੀਟ ਕੀਤੇ।


Tarsem Singh

Content Editor

Related News