ਓਸਾਕਾ ਪਿੱਠ ਦੇ ਦਰਦ ਕਾਰਨ ਹਾਂਗਕਾਂਗ ਓਪਨ ਤੋਂ ਹਟੀ
Sunday, Oct 07, 2018 - 12:38 PM (IST)

ਹਾਂਗਕਾਂਗ— ਯੂ.ਐੱਸ. ਓਪਨ ਚੈਂਪੀਅਨ ਨਾਓਮੀ ਓਸਾਕਾ ਨੇ ਪਿੱਠ ਦਰਦ ਦੇ ਕਾਰਨ ਹਾਂਗਕਾਂਗ ਓਪਨ ਟੈਨਿਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ।
ਜਾਪਾਨ ਦੀ ਇਸ ਯੁਵਾ ਸਟਾਰ ਖਿਡਾਰਨ ਨੂੰ ਸ਼ਨੀਵਾਰ ਨੂੰ ਬੀਜਿੰਗ ਓਪਨ ਦੇ ਸੈਮੀਫਾਈਨਲ 'ਚ ਗੈਰ ਦਰਜਾ ਪ੍ਰਾਪਤ ਅਨਸਤੇਸੀਆ ਸੇਵਾਸਤੋਵਾ ਦੇ ਹੱਥੋਂ ਹਾਰ ਦੇ ਦੌਰਾਨ ਪਿੱਠ ਦੇ ਹੇਠਲੇ ਹਿੱਸੇ ਦੇ ਦਰਦ ਦੇ ਲਈ ਇਲਾਜ਼ ਲੈਣਾ ਪਿਆ ਸੀ। ਓਸਾਕਾ ਨੇ ਕਿਹਾ, ''ਬਦਕਿਸਮਤੀ ਨਾਲ ਇਸ ਪੂਰੇ ਹਫਤੇ ਮੈਂ ਦਰਦ ਦੇ ਨਾਲ ਖੇਡਦੀ ਰਹੀ। ਡਾਕਟਰਾਂ ਨੇ ਮੈਨੂੰ ਸਲਾਹ ਦਿੱਤੀ ਹੈ ਕਿ ਪਿੱਠ ਦਰਦ ਗੰਭੀਰ ਰੂਪ ਨਾ ਲਵੇ।''