ਨਾਗਲ ਅਤੇ ਰਾਮਨਾਥਨ ਪੁਣੇ ATP ਚੈਲੰਜਰ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ

Wednesday, Feb 21, 2024 - 11:56 AM (IST)

ਨਾਗਲ ਅਤੇ ਰਾਮਨਾਥਨ ਪੁਣੇ ATP ਚੈਲੰਜਰ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ

ਪੁਣੇ, (ਭਾਸ਼ਾ) ਭਾਰਤ ਦੇ ਚੋਟੀ ਦਾ ਦਰਜਾ ਪ੍ਰਾਪਤ ਸੁਮਿਤ ਨਾਗਲ ਅਤੇ ਵਾਈਲਡਕਾਰਡ ਐਂਟਰੀ ਰਾਮਕੁਮਾਰ ਰਾਮਨਾਥਨ ਨੇ ਇੱਥੇ ਆਪਣੇ-ਆਪਣੇ ਮੈਚ ਜਿੱਤ ਕੇ ਏਟੀਪੀ ਚੈਲੰਜਰ 100 ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਨਾਗਲ ਨੇ ਦੋ ਘੰਟੇ ਪੰਜ ਮਿੰਟ ਤੱਕ ਚੱਲੇ ਮੈਚ ਵਿੱਚ ਚੀਨੀ ਤਾਈਪੇ ਦੇ ਯੂ ਹਸੀਉ ਹਸੂ ਨੂੰ 7(6)-6, 6-4 ਨਾਲ ਹਰਾਇਆ। ਦੂਜੇ ਪਾਸੇ, ਰਾਮਨਾਥਨ ਨੇ ਇੱਕ ਘੰਟਾ 55 ਮਿੰਟ ਤੱਕ ਚੱਲੇ ਰੋਮਾਂਚਕ ਮੈਚ ਵਿੱਚ ਪਿਛਲੇ ਹਫਤੇ ਬੈਂਗਲੁਰੂ ਓਪਨ ਦਾ ਖਿਤਾਬ ਜਿੱਤਣ ਵਾਲੇ ਸਟੀਫਾਨੋ ਨੈਪੋਲੀਟਾਨੋ ਨੂੰ 7-6(5) 7-6(5) ਨਾਲ ਹਰਾਇਆ। 

ਇਹ ਵੀ ਪੜ੍ਹੋ : ਕ੍ਰਿਕਟ ਪ੍ਰਸ਼ੰਸਕਾਂ ਲਈ ਅਹਿਮ ਖ਼ਬਰ, ਮਾਰਚ ਦੀ ਇਸ ਤਾਰੀਖ਼ ਨੂੰ ਹੋ ਸਕਦੈ IPL 2024 ਦਾ ਆਗਾਜ਼

ਵਿਸ਼ਵ 'ਚ 101ਵੇਂ ਸਥਾਨ 'ਤੇ ਕਾਬਜ਼ ਨਾਗਲ ਦਾ ਸਾਹਮਣਾ ਹਮਵਤਨ ਨਿਕੀ ਕਾਲਿੰਡਾ ਪੁੰਚਾ ਨਾਲ ਹੋਵੇਗਾ ਜਦਕਿ ਰਾਮਨਾਥਨ ਦਾ ਸਾਹਮਣਾ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ ਲਈ ਰੂਸ ਦੇ ਅਲੈਕਸੀ ਜ਼ਖਾਰੋਵ ਨਾਲ ਹੋਵੇਗਾ। ਡਬਲਜ਼ ਵਿੱਚ ਭਾਰਤ ਦੇ ਸਿਧਾਂਤ ਬੰਠੀਆ ਅਤੇ ਵਾਈਲਡ ਕਾਰਡ ਐਂਟਰੀ ਪ੍ਰਾਪਤ ਕਰਨ ਵਾਲੇ ਪਰੀਕਸ਼ਤ ਸੋਮਾਨੀ ਨੇ ਲੂਕਾ ਮਾਰਗਰੋਲੀ ਅਤੇ ਗੋਂਕਾਲੋ ਓਲੀਵੀਰਾ ਦੀ ਜੋੜੀ ਨੂੰ 5-7, 7-6 (5), 10-5 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਪਰ ਸ਼੍ਰੀਰਾਮ ਬਾਲਾਜੀ ਅਤੇ ਆਂਦਰੇ ਬੇਗੇਮੈਨ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਨੂੰ ਜਾਪਾਨ ਦੇ ਤੋਸ਼ੀਹੀਦੇ ਮਾਤਸੁਈ ਅਤੇ ਕਾਇਟੋ ਉਏਸੁਗੀ ਤੋਂ 4-6, 7-6 (5), 10-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News