ਜੈਸਿਕਾ ਦਾ ਪੂਰਾ ਖਿਆਲ ਰੱਖਦੈ ਨਡਾਲ

Monday, Mar 19, 2018 - 05:12 AM (IST)

ਜੈਸਿਕਾ ਦਾ ਪੂਰਾ ਖਿਆਲ ਰੱਖਦੈ ਨਡਾਲ

ਜਲੰਧਰ — ਟੈਨਿਸ ਜਗਤ ਦਾ ਧਾਕੜ ਖਿਡਾਰੀ ਰਾਫੇਲ ਨਡਾਲ ਲੰਬੇ ਸਮੇਂ ਤੋਂ ਮਾਰੀਆ ਫ੍ਰਾਂਸਿਸ ਉਰਫ ਜੈਸਿਕਾ ਪੇਰੇਲੋ ਨੂੰ ਡੇਟ ਕਰ ਰਿਹਾ ਹੈ। ਜੈਸਿਕਾ ਸਭ ਤੋਂ ਪਹਿਲਾਂ ਦੁਨੀਆ ਦੀਆਂ ਨਜ਼ਰਾਂ ਵਿਚ ਉਦੋਂ ਆਈ ਸੀ, ਜਦੋਂ ਮੈਚ ਖੇਡਣ ਦੌਰਾਨ ਨਡਾਲ ਸਟੇਡੀਅਮ 'ਚ ਬੈਠੀ ਜੈਸਿਕਾ ਦਾ ਵਾਰ-ਵਾਰ ਸਵਾਗਤ ਕਰ ਰਿਹਾ ਸੀ।
ਦਰਅਸਲ, ਜੈਸਿਕਾ ਨੂੰ ਪਹਿਲੀ ਵਾਰ ਨਡਾਲ ਆਪਣੀ ਰਾਫੇਲ ਨਡਾਲ ਫਾਊਂਡੇਸ਼ਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮਿਲਿਆ ਸੀ। ਜੈਸਿਕਾ ਲੰਬਾ ਸਮਾਂ ਫਾਊਂਡੇਸ਼ਨ 'ਚ ਪ੍ਰਾਜੈਕਟ ਡਾਇਰੈਕਟਰ ਵਜੋਂ ਕੰਮ ਕਰਦੀ ਰਹੀ। ਇਸ ਦੌਰਾਨ ਦੋਵਾਂ 'ਚ ਨੇੜਤਾ ਵਧ ਗਈ। 2005 'ਚ ਨਡਾਲ ਨੇ ਖੁੱਲ੍ਹ ਕੇ ਕਬੂਲ ਕੀਤਾ ਸੀ ਕਿ ਉਹ ਜੈਸਿਕਾ ਨੂੰ ਡੇਟ ਕਰ ਰਿਹਾ ਹੈ। ਉਥੇ ਹੀ ਨਡਾਲ ਸਬੰਧੀ ਗੱਲ ਕਰਦਿਆਂ ਇਕ ਇੰਟਰਵਿਊ ਵਿਚ ਜੈਸਿਕਾ ਨੇ ਕਿਹਾ ਸੀ ਕਿ ਉਹ ਜਿੰਨਾ ਚੰਗਾ ਖਿਡਾਰੀ ਹੈ, ਓਨਾ ਹੀ ਚੰਗਾ ਇਨਸਾਨ ਵੀ ਹੈ। ਉਹ ਜਿਸ ਦੇ ਨੇੜੇ ਹੁੰਦਾ ਹੈ, ਉਸ ਦਾ ਪੂਰਾ ਖਿਆਲ ਰੱਖਦਾ ਹੈ।
ਇਕ ਵਾਰ ਆਸਟ੍ਰੇਲੀਅਨ ਓਪਨ 'ਚ ਉਸ ਦਾ ਮੈਚ ਦੇਖ ਰਹੀ ਸੀ, ਉਸ ਦਾ ਵਾਰ-ਵਾਰ ਧਿਆਨ ਮੇਰੇ ਵੱਲ ਹੀ ਆ ਰਿਹਾ ਸੀ। ਇਸੇ ਵਜ੍ਹਾ ਨਾਲ ਉਹ ਚੰਗੀ ਤਰ੍ਹਾਂ ਖੇਡ ਨਹੀਂ ਸਕਿਆ। ਮੈਨੂੰ ਲੱਗਾ ਕਿ ਉਹ ਮੇਰੀ ਫਿਕਰ ਕਰ ਰਿਹਾ ਹੈ। ਅਜਿਹੀ ਹਾਲਤ 'ਚ ਮੈਂ ਉਸ ਦੇ ਮੈਚ ਦੇਖਣੇ ਛੱਡ ਦਿੱਤੇ। ਮੈਂ ਖੁਸ਼ਕਿਸਮਤ ਹਾਂ ਕਿ ਪ੍ਰਮਾਤਮਾ ਨੇ ਮੈਨੂੰ ਇੰਨਾ ਪਿਆਰ ਕਰਨ ਵਾਲਾ ਦੋਸਤ ਦਿੱਤਾ ਹੈ।


Related News