ਏ.ਟੀ.ਪੀ. ਫਾਈਨਲਜ਼ ਦੇ ਇਕ ਰੋਮਾਂਚਕ ਮੁਕਾਬਲੇ 'ਚ ਨਡਾਲ ਨੇ ਮੇਦਵੇਦੇਵ ਨੂੰ ਹਰਾਇਆ
Thursday, Nov 14, 2019 - 10:37 AM (IST)

ਸਪੋਰਸਟ ਡੈਸਕ— ਏ. ਟੀ. ਪੀ. ਫਾਈਨਲਜ਼ ਦੇ ਰੋਮਾਂਚਕ ਮੁਕਾਬਲੇ 'ਚ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਨੇ ਆਪਣੇ ਵਿਰੋਧੀ ਰੂਸ ਦੇ ਡੇਨਿਲ ਮੇਦਵੇਦੇਵ ਨੂੰ ਹਰਾ ਦਿੱਤਾ। ਗਰੁੱਪ ਸਟੇਜ ਦੇ ਇਸ ਮੁਕਾਬਲੇ 'ਚ ਦੋਵਾਂ ਖਿਡਾਰੀਆਂ 'ਚ ਜ਼ਬਰਦਸਤ ਖੇਡ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਇਕ ਸਮੇਂ 'ਤੇ ਨਡਾਲ ਮੈਚ ਹਾਰਨ ਦੀ ਕਗਾਰ 'ਤੇ ਪਹੁੰਚ ਗਏ ਸਨ ਪਰ ਉਸ ਤੋਂ ਬਾਅਦ ਉਸ ਨੇ ਦਰਦ ਨੂੰ ਪਿੱਛੇ ਛੱਡਦੇ ਹੋਏ ਆਪਣੇ ਅਨੁਭਵ ਨੂੰ ਤਾਕਤ ਦੇ ਦਮ 'ਤੇ ਜਿੱਤ ਦਰਜ ਕਰ ਲਈ।
ਨਡਾਲ ਨੇ ਮੇਦਵੇਦੇਵ ਨੂੰ 6-7,6-3, 7-6 ਨਾਲ ਹਰਾਇਆ। ਤੀਜੇ ਅਤੇ ਫਾਈਨਲ ਸੈੱਟ 'ਚ ਨਡਾਲ 1-5 ਤੋਂ ਪਿੱਛੇ ਚੱਲ ਰਹੇ ਸਨ ਅਤੇ ਲਗਭਗ ਹਾਰ ਦੀ ਕਗਾਰ 'ਤੇ ਸੀ, ਪਰ ਇਸ ਤੋਂ ਬਾਅਦ ਨਡਾਲ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਫਿਰ ਲਗਾਤਾਰ ਅੰਕ ਹਾਸਲ ਕਰਦੇ ਹੋਏ ਮੈਚ ਨੂੰ ਟਾਈ ਬ੍ਰੇਕਰ 'ਚ ਲੈ ਗਏ ਅਤੇ ਜਿੱਤ ਆਪਣੇ ਨਾਂ ਕਰਨ 'ਚ ਸਫਲ ਰਿਹਾ।