ਬਾਲਾਜੀ-ਵਰਧਨ ਦੀ ਜੋੜੀ ਸੈਮੀਫਾਈਨਲ ''ਚ ਹਾਰੀ

8/20/2019 10:21:19 AM

ਨਵੀਂ ਦਿੱਲੀ— ਭਾਰਤ ਦੇ ਕੇ. ਐੱਨ. ਸ਼੍ਰੀਰਾਮ ਬਾਲਾਜੀ ਅਤੇ ਵਿਸ਼ਣੂ ਵਰਧਨ ਦੀ ਜੋੜੀ ਜਰਮਨੀ ਦੇ ਆਂਦਰੇ ਬੇਗੇਮਾਨ ਅਤੇ ਰੋਮਾਨੀਆ ਦੇ ਫਲੋਰਿਨ ਮੇਰਜੀਓ ਤੋਂ ਜਰਮਨੀ ਦੇ ਮੀਰਬੁਸ਼ 'ਚ ਚਲ ਰਹੇ 46600 ਯੂਰੋ ਦੇ ਏ. ਟੀ. ਪੀ. ਚੈਲੰਜਰ ਟੂਰਨਾਮੈਂਟ ਦੇ ਡਬਲਜ਼ ਸੈਮੀਫਾਈਨਲ 'ਚ ਹਾਰ ਕੇ ਬਾਹਰ ਹੋ ਗਈ। ਮੇਰਜੀਓ ਅਤੇ ਬੇਗੇਮਾਨ ਦੀ ਜੋੜੀ ਨੇ ਇਕ ਘੰਟੇ 47 ਮਿੰਟ ਤਕ ਚਲੇ ਇਸ ਮੁਕਾਬਲੇ 'ਚ ਬਾਲਾਜੀ ਅਤੇ ਵਿਸ਼ਣੂ ਵਰਧਨ ਦੀ ਜੋੜੀ ਨੂੰ ਤਿੰਨ ਸੈੱਟਾਂ ਦੇ ਸਖਤ ਸੰਘਰਸ਼ 'ਚ 7-6, 6-7, 10-3 ਨਾਲ ਹਰਾਇਆ ਅਤੇ ਡਬਲਜ਼ ਵਰਗ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਤੀ ਜੋੜੀ ਨੇ ਮੁਕਾਬਲੇ 'ਚ ਦੋ ਐੱਸ ਲਗਾਏ ਅਤੇ ਪਹਿਲੀ ਸਰਵਿਸ 'ਚ 48 'ਚੋਂ 35 ਅਤੇ ਦੂਜੀ ਸਰਵਿਸ 'ਚ 32 'ਚੋਂ 19 ਅੰਕ ਜਿੱਤੇ ਜਦਕਿ ਮੇਰਜੀਓ ਅਤੇ ਬੇਗੇਮਾਨ ਨੇ ਪਹਿਲੀ ਸਰਵਿਸ 'ਚ 53 'ਚੋਂ 36 ਅਤੇ ਦੂਜੀ ਸਰਵਿਸ 'ਚ 30 'ਛੋਂ 21 ਅੰਕ ਹਾਸਲ ਕੀਤੇ। ਬਾਲਾਜੀ ਅਤੇ ਵਰਧਨ ਨੂੰ ਇਸ ਪ੍ਰਦਰਸ਼ਨ ਤੋਂ 48 ਅੰਕ ਅਤੇ 1550 ਯੂਰੋ ਮਿਲੇ।  


Tarsem Singh

Edited By Tarsem Singh