ਦਿੱਲੀ ਇੰਟਰਨੈਸ਼ਨਲ ਸ਼ਤਰੰਜ ''ਚ ਮੁਰਲੀ ਕਾਰਤੀਕੇਅਨ ਨੂੰ ਤੀਜਾ ਦਰਜਾ

Wednesday, Jan 08, 2020 - 12:49 AM (IST)

ਦਿੱਲੀ ਇੰਟਰਨੈਸ਼ਨਲ ਸ਼ਤਰੰਜ ''ਚ ਮੁਰਲੀ ਕਾਰਤੀਕੇਅਨ ਨੂੰ ਤੀਜਾ ਦਰਜਾ

ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤ ਦੇ ਸਭ ਤੋਂ ਵੱਡੇ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਕੁੰਭ 'ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ' ਵਿਚ  29 ਦੇਸ਼ਾਂ ਦੇ 330 ਕੌਮਾਂਤਰੀ ਰੇਟੇਡ ਖਿਡਾਰੀ ਖੇਡਦੇ ਹੋਏ ਨਜ਼ਰ ਆਉਣਗੇ, ਜਿਨ੍ਹਾਂ ਵਿਚ 39 ਗ੍ਰੈਂਡ ਮਾਸਟਰਾਂ ਸਮੇਤ  95 ਫੀਡੇ ਟਾਈਟਲ ਖਿਡਾਰੀ ਇਸ ਟੂਰਨਾਮੈਂਟ ਨੂੰ ਬੇਹੱਦ ਸਖਤ ਬਣਾਉਣਗੇ।
1 ਕਰੋੜ 11 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦੇ ਮੁਕਾਬਲੇ 9 ਤੋਂ 16 ਜਨਵਰੀ ਤਕ ਰਾਜਧਾਨੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ਖੇਡੇ ਜਾਣਗੇ। ਟੂਰਨਾਮੈਂਟ ਦਾ ਟਾਪ ਸੀਡ ਇਸਦਾ ਸਾਬਕਾ ਜੇਤੂ ਤਜ਼ਾਕਿਸਤਾਨ ਦਾ ਫਾਰੁਖ ਓਮੰਟੋਵ (2631) ਹੋਵੇਗਾ ਅਤੇ ਭਾਰਤ ਵਲੋਂ ਚੋਟੀ ਦਾ ਖਿਡਾਰੀ ਮੁਰਲੀ ਕਾਰਤੀਕੇਅਨ  (2606) ਨੂੰ ਤੀਜਾ ਦਰਜਾ ਦਿੱਤਾ ਗਿਆ ਹੈ। ਦਿੱਲੀ ਦੇ ਰਹਿਣ ਵਾਲੇ ਭਾਰਤ ਦੇ 5 ਵਾਰ ਦੇ ਕਾਮਨਵੈਲਥ ਚੈਂਪੀਅਨ ਅਭਿਜੀਤ ਗੁਪਤਾ (2603) 5ਵਾਂ ਦਰਜਾ ਪ੍ਰਾਪਤ ਖਿਡਾਰੀ ਹੋਵੇਗਾ।


author

Gurdeep Singh

Content Editor

Related News