ਮੁਰਲੀਧਰਨ ਨੇ ਅੱਜ ਦੇ ਦਿਨ ਰਚਿਆ ਸੀ ਇਤਿਹਾਸ, ਟੈਸਟ ਮੈਚ ’ਚ ਕੀਤਾ ਸੀ ਇਹ ਕਮਾਲ

Wednesday, Jul 22, 2020 - 04:37 PM (IST)

ਸਪੋਰਟਸ ਡੈਸਕ– ਸਾਬਕਾ ਸ਼੍ਰੀਲੰਕਾਈ ਕ੍ਰਿਕਟਰ ਅਤੇ ਮਹਾਨ ਸਪਿਨਰ ਗੇਂਦਬਾਜ਼ਾਂ ’ਚ ਸ਼ਾਮਿਲ ਮੁਥੱਈਆ ਮੁਰਲੀਧਰਨ ਨੇ 10 ਸਾਲ ਪਹਿਲਾਂ (22 ਜੁਲਾਈ 2010) ਅੱਜ ਦੇ ਦਿਨ ਹੀ ਇਤਿਹਾਸ ਰਚਦੇ ਹੋਏ ਆਪਣਾ ਆਖਰੀ ਟੈਸਟ ਮੈਚ ਖੇਡਿਆ ਸੀ। ਮੁਰਲੀਧਰਨ ਨੇ ਭਾਰਤ ਖਿਲਾਫ ਖੇਡਦੇ ਹੋਏ ਟੈਸਟ ਮੈਚ ’ਚ 800 ਵਿਕਟਾਂ ਪੂਰੀਆਂ ਕੀਤੀਆਂ ਸਨ ਅਤੇ ਅਜਿਹਾ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਸਨ। 

PunjabKesari

ਇੰਝ ਪੂਰਾ ਕੀਤਾ 800 ਟੈਸਟ ਵਿਕਟਾਂ ਦਾ ਸੁਫ਼ਨਾ
ਆਪਣੇ ਆਖਰੀ ਟੈਸਟ ਤੋਂ ਪਹਿਲਾਂ ਮੁਰਲੀ ਦੇ ਨਾਂ ਟੈਸਟ ਕ੍ਰਿਕਟ ’ਚ 792 ਵਿਕਟਾਂ ਸਨ ਅਤੇ ਉਨ੍ਹਾਂ ਨੂੰ 8 ਵਿਕਟਾਂ ਦੀ ਲੋੜ ਸੀ। ਅਜਿਹੇ ’ਚ ਭਾਰਤ ਖਿਲਾਫ ਆਖਰੀ ਮੈਚ ’ਚ ਉਹ ਇਹ ਕਮਾਲ ਕਰਨ ’ਚ ਕਾਮਯਾਬ ਹੋਏ। ਉਨ੍ਹਾਂ ਪਹਿਲੀ ਵਿਕਟ ਸਚਿਨ ਤੇਂਦੁਲਕਰ ਦੀ ਲਈ। ਇਸ ਤੋਂ ਬਾਅਦ ਬਾਰਸ਼ ਕਾਰਨ ਮੈਚ ਰੁਕ ਗਿਆ। ਗਾਲਾ ’ਚ ਲਗਾਤਾਰ ਦੋ ਦਿਨ ਬਾਰਸ਼ ਤੋਂ ਬਾਅਦ ਮੁਰਲੀ ਜਦੋਂ ਵਾਪਸ ਮੈਦਾਰ ’ਤੇ ਪਰਤੇ ਤਾਂ ਉਨ੍ਹਾਂ ਭਾਰਤੀ ਬੱਲੇਬਾਜ਼ਾਂ ਨੂੰ ਅਜਿਹਾ ਪਰੇਸ਼ਾਨ ਕੀਤਾ ਕਿ ਸਿਰਫ ਚੌਥੇ ਦਿਨ ਹੀ 5 ਵਿਕਟਾਂ ਮੁਰਲੀ ਨੇ ਲੈ ਲਈਆਂ। ਆਖਰੀ ਦਿਨ (22 ਜੁਲਾਈ 2010) ਮੁਰਲੀ ਨੇ ਪ੍ਰਗਿਆਨ ਓਝਾ ਨੂੰ ਆਊਟ ਕਰਕੇ ਇਤਿਹਾਸ ਰਚਦੇ ਹੋਏ ਆਪਣਾ ਸੁਫ਼ਨਾ ਪੂਰਾ ਕੀਤਾ ਅਤੇ ਕ੍ਰਿਕਟ ਨੂੰ ਅਲਵਿਦਾ ਕਿਹਾ। 

PunjabKesari

ਮੁਰਲੀਧਰਨ ਦੇ ਰਿਕਾਰਡ
18 ਸਾਲਾਂ ਦੇ ਲੰਬੇ ਕਰੀਅਰ ’ਚ ਮੁਰਲੀਧਰਨ ਨੇ 166 ਟੈਸਟ ਮੈਚ ਖੇਡੇ, ਇਸ ਦੌਰਾਨ ਉਨ੍ਹਾਂ 22.7 ਦੀ ਔਸਤ ਨਾਲ ਵਿਕਟਾਂ ਲਈਆਂ।
- ਮੁਰਲੀਧਰਨ ਨੇ 400 ਤੋਂ 700 ਵਿਕਟਾਂ ਸਭ ਤੋਂ ਤੇਜ਼ੀ ਨਾਲ ਝਟਕੀਆਂ।
- ਮੁਰਲੀ ਨੇ ਟੈਸਟ ਕ੍ਰਿਕਟ ’ਚ ਸਭ ਤੋਂ ਜ਼ਿਆਦਾ 44039 ਗੇਂਦਾਂ ਸੁੱਟੀਆਂ।
- ਮੁਰਲੀ 3 ਗ੍ਰਾਊਂਡਾਂ ’ਤੇ 100 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਹਨ। 
- ਇੰਨਾ ਹੀ ਨਹੀਂ, ਉਨ੍ਹਾਂ ਸ਼੍ਰੀਲੰਕਾ ਦੇ ਘਰੇਲੂ ਮੈਦਾਨ ’ਤੇ ਸਭ ਤੋਂ ਜ਼ਿਆਦਾ 439 ਵਿਕਟਾਂ ਲਈਆਂ ਹਨ। 
- ਮੁਰਲੀ ਦੇ ਨਾਂ 4 ਟੈਸਟ ਮੈਚਾਂ ’ਚ ਲਗਾਤਾਰ 10 ਤੋਂ ਜ਼ਿਆਦਾ ਵਿਕਟਾਂ ਲੈਣ ਦਾ ਵੀ ਰਿਕਾਰਡ ਦਰਜ ਹੈ। 

PunjabKesari

ਮੁਰਲੀਧਰਨ ਦੇ ਨਾਂ ਹਨ ਕੁਲ 1347 ਵਿਕਟਾਂ
ਟੈਸਟ ਕ੍ਰਿਕਟ ’ਚ ਰਿਟਾਇਰਮੈਂਟ ਤੋਂ ਬਾਅਦ ਮੁਰਲੀਧਰਨ ਨੇ ਆਈ.ਸੀ.ਸੀ. ਵਿਸ਼ਵ ਕੱਪ 2011 ਫਾਈਨਲ ’ਚ ਭਾਰਤ ਖਿਲਾਫ ਆਖਰੀ ਵਨ-ਡੇ ਮੈਚ ਦੇ ਨਾਲ ਛੋਟੇ ਫਾਰਮੇਟ ’ਚ ਖੇਡਣਾ ਜਾਰੀ ਰੱਖਿਆ। ਉਨ੍ਹਾਂ ਵਨ-ਡੇ ’ਚ 350 ਮੈਚਾਂ ’ਚ 534 ਵਿਕਟਾਂ ਲੈਣ ਤੋਂ ਬਾਅਦ ਕ੍ਰਿਕਟ ਤੋਂ ਸਨਿਆਸ ਲੈ ਲਿਆ ਸੀ। ਸਨਿਆਸ ਦੌਰਾਨ ਤਿੰਨਾਂ ਫਾਰਮੇਟ ’ਚ ਉਨ੍ਹਾਂ ਦੀਆਂ ਕੁਲ 1347 ਵਿਕਟਾਂ ਹਨ ਜਿਨ੍ਹਾਂ ’ਚ 13 ਵਿਕਟਾਂ ਟੀ-20 ’ਚ ਲਈਆਂ।


Rakesh

Content Editor

Related News