IPL 2022 : ਕੋਲਕਾਤਾ ਨੇ ਮੁੰਬਈ ਨੂੰ 52 ਦੌੜਾਂ ਨਾਲ ਹਰਾਇਆ

Monday, May 09, 2022 - 11:09 PM (IST)

IPL 2022 : ਕੋਲਕਾਤਾ ਨੇ ਮੁੰਬਈ ਨੂੰ 52 ਦੌੜਾਂ ਨਾਲ ਹਰਾਇਆ

ਮੁੰਬਈ- ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (10 ਦੌੜਾਂ 'ਤੇ ਪੰਜ ਵਿਕਟਾਂ) ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਵੀ ਮੁੰਬਈ ਇੰਡੀਅਨਜ਼ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਸੋਮਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਜਿੱਤ ਨਹੀਂ ਦਿਵਾ ਸਕੀ ਅਤੇ ਕੋਲਕਾਤਾ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਹ ਮੁਕਾਬਲਾ 52 ਦੌੜਾਂ ਨਾਲ ਜਿੱਤ ਲਿਆ। ਕੋਲਕਾਤਾ ਨੇ 9 ਵਿਕਟਾਂ 'ਤੇ 165 ਦੌੜਾਂ ਬਣਾਈਆਂ ਅਤੇ ਮੁੰਬਈ ਨੂੰ 17.3 ਓਵਰ ਵਿਚ 113 ਦੌੜਾਂ 'ਤੇ ਢੇਰ ਕਰ ਦਿੱਤਾ। ਕੋਲਕਾਤਾ 12 ਮੈਚਾਂ ਵਿਚ ਪੰਜਵੀਂ ਜਿੱਤ ਦੇ ਨਾਲ ਅੰਕ ਸੂਚੀ ਵਿਚ ਸੱਤਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਮੁੰਬਈ ਨੂੰ 11 ਮੈਚਾਂ ਵਿਚ 9ਵੀਂ ਹਾਰ ਦਾ ਸਾਹਮਣਾ ਕਰਨਾ ਪਿਆ।

PunjabKesari

ਇਹ ਖ਼ਬਰ ਪੜ੍ਹੋ-ਏਸ਼ੀਆ ਕੱਪ ਲਈ ਦੂਜੇ ਦਰਜੇ ਦੀ ਭਾਰਤੀ ਹਾਕੀ ਟੀਮ ਦਾ ਐਲਾਨ, ਰੁਪਿੰਦਰ ਪਾਲ ਸਿੰਘ ਬਣੇ ਕਪਤਾਨ
ਮੁੰਬਈ ਟੀਮ ਵਲੋਂ ਈਸ਼ਾਨ ਕਿਸ਼ਨ ਜਦੋਂ ਅਰਧ ਸੈਂਕੜਾ ਲਗਾ ਕੇ ਖੇਡ ਰਹੇ ਸਨ ਤਾਂ ਮੁੰਬਈ ਵਧੀਆ ਸਥਿਤੀ ਵਿਚ ਸੀ। ਪਾਰੀ ਦੇ 15ਵੇਂ ਓਵਰ ਵਿਚ ਤਿੰਨ ਵਿਕਟਾਂ ਹਾਸਲ ਕਰਕੇ ਪੈਟ ਕਮਿੰਸ ਨੇ ਮੈਚ ਨੂੰ ਇਕ ਪਾਸੜ ਕਰ ਦਿੱਤਾ। ਈਸ਼ਾਨ ਕਿਸ਼ਨ ਨੇ 43 ਗੇਂਦਾਂ 'ਤੇ 51 ਦੌੜਾਂ ਦੀ ਪਾਰੀ ਖੇਡੀ। ਮੁੰਬਈ ਨੂੰ ਸੂਰਯਕੁਮਾਰ ਯਾਦਵ ਦੀ ਕਮੀ ਬਹੁਤ ਮਹਿਸੂਸ ਹੋਈ ਜੋ ਜ਼ਖਮੀ ਹੋਣ ਦੇ ਕਾਰਨ ਬਾਕੀ ਰਹਿਦੇ ਟੂਰਨਾਮੈਂਟ ਦੇ ਮੈਚਾਂ ਤੋਂ ਬਾਹਰ ਹੋ ਗਏ ਹਨ। ਕਪਤਾਨ ਰੋਹਿਤ ਸ਼ਰਮਾ 2 ਅਤੇ ਤਿਲਕ ਵਰਮਾ 6 ਦੌੜਾਂ ਬਣਾ ਕੇ ਆਊਟ ਹੋਏ। ਰਮਨਦੀਪ ਸਿੰਘ ਨੇ 12, ਟਿਮ ਡੇਵਿਡ ਨੇ 13 ਅਤੇ ਕੀਰੋਨ ਪੋਲਾਰਡ ਨੇ 15 ਦੌੜਾਂ ਬਣਾਈਆਂ। ਕਮਿੰਸ ਨੇ 22 ਦੌੜਾਂ 'ਤੇ ਤਿੰਨ ਵਿਕਟਾਂ ਅਤੇ ਆਂਦ੍ਰੇ ਰਸੇਲ ਨੇ 22 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ 13 ਓਵਰਾਂ ਤੋਂ ਬਾਅਦ ਕੋਲਕਾਤਾ ਵੱਡੇ ਸਕੋਰ ਵੱਲ ਵੱਧ ਰਹੀ ਸੀ ਪਰ ਬੁਮਰਾਹ ਦੇ ਅੱਗੇ ਕਿਸੇ ਦੀ ਇਕ ਨਾ ਚੱਲੀ। ਬੁਮਰਾਹ ਨੇ ਜੋ ਅੱਜ ਕਮਾਲ ਕੀਤਾ ਉਹ ਆਈ. ਪੀ. ਐੱਲ. ਦੇ ਇਤਿਹਾਸ ਵਿਚ ਕਿਸੇ ਵੀ ਭਾਰਤੀ ਗੇਂਦਬਾਜ਼ ਦੇ ਲਈ ਦੂਜੇ ਸਰਵਸ੍ਰੇਸ਼ਠ ਅੰਕੜੇ ਹਨ। ਗੇਂਦਬਾਜ਼ੀ 'ਚ ਬੁਮਰਾਹ ਨੇ ਚਾਰ ਓਵਰਾਂ ਵਿਚ 10 ਦੌੜਾਂ 'ਤੇ ਪੰਜ ਵਿਕਟਾਂ ਹਾਸਲ ਕਰਨ ਦੇ ਨਾਲ-ਨਾਲ ਆਖਰੀ 2 ਓਵਰਾਂ ਵਿਚ ਕੇਵਲ ਇਕ ਦੌੜ ਦਿੱਤੀ। ਇਕ ਮੈਚ ਵਿਚ ਹੀ ਉਨ੍ਹਾਂ ਨੇ ਇਸ ਸੀਜ਼ਨ ਵਿਚ ਆਪਣੀਆਂ ਵਿਕਟਾਂ ਦੇ ਖਾਤੇ ਨੂੰ ਦੁੱਗਣਾ ਕਰ ਦਿੱਤਾ।

PunjabKesari
ਅੱਜ ਡੈੱਥ ਓਵਰਾਂ ਵਿਚ ਬੁਮਰਾਹ ਨੇ ਕੇਵਲ ਇਕ ਦੌੜ ਦਿੱਤੀ। ਇਹ ਡੈੱਥ ਵਿਚ ਘੱਟ ਤੋਂ ਘੱਟ 2 ਓਵਰ ਸੁੱਟਣ ਵਾਲੇ ਗੇਂਦਬਾਜ਼ਾਂ ਦੇ ਲਈ ਸਾਂਝੇ ਰੂਪ ਨਾਲ ਖਰਚ ਕੀਤੇ ਗਏ, ਸਭ ਤੋਂ ਘੱਟ ਰਨ ਹਨ। 13 ਓਵਰਾਂ ਵਿਚ ਕੋਲਕਾਤਾ ਦਾ ਸਕੋਰ 2 ਵਿਕਟਾਂ 'ਤੇ 123 ਦੌੜਾਂ ਸੀ ਪਰ ਇਸ ਤੋਂ ਬਾਅਦ ਬੁਮਰਾਹ ਦੇ ਘਾਤਕ ਪ੍ਰਦਰਸ਼ਨ ਦੀ ਕਮਰ ਤੋੜ ਦਿੱਤੀ। ਕੋਲਕਾਤਾ ਵਲੋਂ ਵੈਂਕਟੇਸ਼ ਅਈਅਰ ਨੇ 24 ਗੇਂਦਾਂ ਵਿਚ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 43 ਦੌੜਾਂ, ਅਜਿੰਕਯ ਰਹਾਣੇ ਨੇ 24 ਗੇਂਦਾਂ ਵਿਚ 25 ਦੌੜਾਂ, ਨਿਤੀਸ਼ ਰਾਣਾ ਨੇ 26 ਗੇਂਦਾਂ ਵਿਚ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 43 ਦੌੜਾਂ ਅਤੇ ਰਿੰਕੂ ਸਿੰਘ ਨੇ 19 ਗੇਂਦਾਂ ਵਿਚ ਅਜੇਤੂ 21 ਦੌੜਾਂ ਬਣਾਈਆਂ। ਬੁਮਰਾਹ ਨੇ ਪੰਜ ਵਿਕਟਾਂ ਤੋਂ ਇਲਾਵਾ ਕੁਮਾਰ ਕਾਰਤਿਕੇਅ ਨੇ 2 ਵਿਕਟਾਂ ਹਾਸਲ ਕੀਤੀਆਂ।

PunjabKesari

ਇਹ ਖ਼ਬਰ ਪੜ੍ਹੋ- ਵਨ ਡੇ ਸੀਰੀਜ਼ ਰੱਦ, ਹੁਣ ਸ਼੍ਰੀਲੰਕਾ 'ਚ ਸਿਰਫ ਟੈਸਟ ਸੀਰੀਜ਼ ਖੇਡੇਗਾ ਪਾਕਿਸਤਾਨ
ਪਲੇਇੰਗ-11
ਮੁੰਬਈ ਇੰਡੀਅਨਜ਼ :-
ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ, ਤਿਲਕ ਵਰਮਾ, ਕੀਰੋਨ ਪੋਲਾਰਡ, ਟਿਮ ਡੇਵਿਡ, ਡੈਨੀਅਲ ਸੈਮਸ, ਮੁਰੂਗਨ ਅਸ਼ਵਿਨ, ਕੁਮਾਰ ਕਾਰਤੀਕੇ/ਬੇਸਿਲ ਥੰਪੀ, ਜਸਪ੍ਰੀਤ ਬੁਮਰਾਹ, ਰਿਲੇ ਮੈਰੇਡਿਥ।

ਕੋਲਕਾਤਾ ਨਾਈਟ ਰਾਈਡਰਜ਼ :- ਆਰੋਨ ਫਿੰਚ, ਵੈਂਕਟੇਸ਼ ਅਈਅਰ/ਅਜਿੰਕਯ ਰਹਾਣੇ, ਸ਼੍ਰੇਅਸ ਅਈਅਰ, ਨਿਤੀਸ਼ ਰਾਣਾ, ਸ਼ੈਲਡਨ ਜੈਕਸਨ/ਬਾਬਾ ਇੰਦਰਜੀਤ (ਵਿਕਟਕੀਪਰ), ਆਂਦਰੇ ਰਸਲ, ਅਮਨ ਖਾਨ/ਅਨੁਕੁਲ ਰਾਏ, ਸੁਨੀਲ ਨਰਾਇਣ, ਟਿਮ ਸਾਊਦੀ, ਉਮੇਸ਼ ਯਾਦਵ/ਹਰਸ਼ਿਤ ਰਾਣਾ, ਸ਼ਿਵਮ ਮਾਵੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


author

Gurdeep Singh

Content Editor

Related News