ਆਸਟਰੇਲੀਆਈ ਓਪਨ ਸੈਮੀਫਾਈਨਲ ''ਚ ਹਾਲੇਪ ਸਾਹਮਣੇ ਮੁਗੁਰੂਜ਼ਾ

01/30/2020 1:16:25 AM

ਮੈਲਬੋਰਨ— ਮਹਿਲਾ ਵਰਗ ਦੇ ਕੁਆਰਟਰ ਫਾਈਨਲ ਵਿਚ ਚੌਥੀ ਸੀਡ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਅਸਤੋਨੀਆ ਦੀ ਏਨੇਟ ਕੋਂਤਾਵਿਤ ਨੂੰ ਸਿਰਫ 53 ਮਿੰਟ ਵਿਚ 6-1, 6-1 ਨਾਲ ਕਰਾਰੀ ਹਾਰ ਦੇ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਹੋਰ ਕੁਆਰਟਰ ਫਾਈਨਲ ਵਿਚ ਸਾਬਕਾ ਨੰਬਰ-1 ਸਪੇਨ ਦੀ ਗਰਬਾਈਨ ਮੁਗੁਰੂਜ਼ਾ ਨੇ ਰੂਸ ਦੀ ਅਨਸਤਾਸੀਆ ਪਾਵਲੀਯੂਚੇਨਕੋਵਾ ਨੂੰ 1 ਘੰਟਾ 33 ਮਿੰਟ ਵਿਚ 7-5, 6-3 ਨਾਲ ਹਰਾਇਆ। ਸੈਮੀਫਾਈਨਲ ਵਿਚ ਹਾਲੇਪ ਅਤੇ ਮੁਗੁਰੂਜ਼ਾ ਆਹਮੋ-ਸਾਹਮਣੇ ਹੋਣਗੀਆਂ। ਦੂਜਾ ਸੈਮੀਫਾਈਨਲ ਦੁਨੀਆ ਦੀ ਨੰਬਰ-1 ਖਿਡਾਰਨ ਆਸਟਰੇਲੀਆ ਦੀ ਐਸ਼ਲੇ ਬਾਰਟੀ ਅਤੇ ਅਮਰੀਕਾ ਦੀ ਸੋਫੀਆ ਕੇਨਿਨ ਵਿਚਾਲੇ ਖੇਡਿਆ ਜਾਵੇਗਾ।


Gurdeep Singh

Content Editor

Related News