Cricket Quiz : MS ਧੋਨੀ ਬਾਰੇ ਕਿੰਨਾ ਜਾਣਦੇ ਹੋ ਤੁਸੀਂ? ਪਰਖੋ ਆਪਣਾ ਕ੍ਰਿਕਟ ਗਿਆਨ
Saturday, Dec 26, 2020 - 04:11 PM (IST)
1. ‘‘ਮੈਂ ਵਰਲਡ ਕੱਪ ਦੀ ਜੰਗ ਲਈ ਧੋਨੀ ਨਾਲ ਯੁੱਧ ’ਤੇ ਜਾਵਾਂਗਾ।’’- ਇਹ ਕਿਸਨੇ ਕਿਹਾ?
(a) ਵਿਰਾਟ ਕੋਹਲੀ
(b) ਰਵੀ ਸ਼ਾਸਤਰੀ
(c) ਸੌਰਵ ਗਾਂਗੁਲੀ
(d) ਗੈਰੀ ਕਰਸਟਨ
2. ਧੋਨੀ ਨੇ ਆਪਣੀ ਟੈਸਟ ਕਪਤਾਨੀ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ?
(a) ਦਿੱਲੀ
(b) ਮੋਹਾਲੀ
(c) ਕਾਨਪੁਰ
(d) ਨਾਗਪੁਰ3. ਧੋਨੀ ਦਾ ਵਨ-ਡੇ ਕੌਮਾਂਤਰੀ ਕ੍ਰਿਕਟ ਦਾ ਇਕਲੌਤਾ ਵਿਕਟ ਕੌਣ ਹੈ?
(a) ਮਾਰਲੋਨ ਸੈਮੁਅਲਸ
(b) ਟੈ੍ਰਵਿਸ ਡੋਵਲਿਨ
(c) ਕੇਵਿਨ ਪੀਟਰਸਨ
(d) ਡੈਰੇਨ ਸੈਮੀ
4. ਧੋਨੀ ਦਾ ਪਹਿਲਾ ਟੈਸਟ ਤੇ ਵਨ-ਡੇ ਸੈਂਕੜਾ ਦੋਵੇਂ ਇਕੋ ਵਿਰੋਧੀ ਟੀਮ ਖਿਲਾਫ਼ ਸੀ। ਟੀਮ ਦਾ ਨਾਂ ਦੱਸੋ?
(a) ਪਾਕਿਸਤਾਨ
(b) ਸ਼੍ਰੀਲੰਕਾ
(c) ਵੈਸਟ ਇੰਡੀਜ਼
(d) ਆਸਟਰੇਲੀਆ
5. ਧੋਨੀ ਨੇ 33 ਸਾਲ ਦੀ ਉਮਰ ’ਚ ਅਚਾਨਕ ਟੈਸਟ ਮੈਚ ਤੋਂ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ। ਉਸ ਨੇ ਆਪਣਾ ਆਖ਼ਰੀ ਟੈਸਟ ਮੈਚ ਕਿੱਥੇ ਖੇਡਿਆ।
(a) ਐੱਸ. ਸੀ. ਜੀ., ਸਿਡਨੀ
(b) ਡਬਲਿਊ. ਏ. ਸੀ. ਏ. ਸਟੇਡੀਅਮ, ਪਰਥ
(c) ਐੱਮ. ਸੀ. ਜੀ., ਮੈਲਬੋਰਨ
(d) ਐਡੀਲੇਡ ਓਵਲ, ਐਡੀਲੇਡ6. ਧੋਨੀ ਨੂੰ ਟੈਰੀਟੋਰੀਅਲ ਇੰਡੀਅਨ ਆਰਮੀ ’ਚ ਕਿਹੜਾ ਰੈਂਕ ਦਿੱਤਾ ਗਿਆ ਸੀ?
(a) ਮੇਜਰ ਜਨਰਲ
(b) ਕੈਪਟਨ
(c) ਬਿ੍ਰਗੇਡੀਅਰ ਜਨਰਲ
(d) ਲੈਫਟੀਨੈਂਟ ਕਰਨਲ
7. ਧੋਨੀ ਨੇ 332 ਕੌਮਾਂਤਰੀ ਮੈਚਾਂ ’ਚ ਭਾਰਤ ਦੀ ਕਪਤਾਨੀ ਕੀਤੀ ਹੈ ਜੋ ਕਿ ਸਭ ਤੋ ਵੱਧ ਹੈ ਪਰ ਉਹ ਕਿਸ ਦੀ ਕਪਤਾਨੀ ’ਚ ਸਭ ਤੋਂ ਵੱਧ ਖੇਡਿਆ ਹੈ?
(a) ਰਾਹੁਲ ਦ੍ਰਾਵਿੜ
(b) ਸੌਰਵ ਗਾਂਗੁਲੀ
(c) ਵਿਰਾਟ ਕੋਹਲੀ
(d) ਅਨਿਲ ਕੁੰਬਲੇ
8. ਧੋਨੀ ਨੇ ਆਪਣਾ ਪਹਿਲਾ ਟੀ-20 ਅਰਧ ਸੈਂਕੜਾ ਦਰਜ ਕਰਨ ਤੋਂ ਪਹਿਲਾਂ 76 ਪਾਰੀਆਂ ਖੇਡੀਆਂ ਸਨ। ਕਿਸ ਟੀਮ ਦੇ ਖ਼ਿਲਾਫ਼ ਉਸ ਨੇ ਆਖ਼ਰਕਾਰ ਇਹ ਹਾਸਲ ਕੀਤਾ?
(a) ਵੈਸਟ ਇੰਡੀਜ਼
(b) ਨਿਊਜ਼ੀਲੈਂਡ
(c) ਇੰਗਲੈਂਡ
(d) ਸ਼੍ਰੀਲੰਕਾ
9. ਇਨ੍ਹਾਂ ਵਿੱਚੋਂ ਕਿਹੜਾ ਆਈ. ਪੀ. ਐੱਲ. ਰਿਕਾਰਡ ਐੱਮ. ਐੱਸ. ਧੋਨੀ ਕੋਲ ਹੈ?
(a) ਸਭ ਤੋਂ ਜ਼ਿਆਦਾ ਮੈਚ
(b) ਸਭ ਤੋਂ ਜ਼ਿਆਦਾ ਕੈਚ
(c) ਸਭ ਤੋਂ ਜ਼ਿਆਦਾ ਛੱਕੇ
(d) 20ਵੇਂ ਓਵਰ ’ਚ ਸਭ ਤੋਂ ਜ਼ਿਆਦਾ ਦੌੜਾਂ।ਇਹ ਰਹੇ ਉਪਰੋਕਤ ਪ੍ਰਸ਼ਨਾਂ ਦੇ ਉੱਤਰ :-
1. (d)
2. (c)
3. (b)
4. (a)
5. (c)
6. (d)
7. (a)
8. (c)
9. (d)