ENG v NZ : ਇਯੋਨ ਮੋਰਗਨ ਨੂੰ ਪੰਜਾਬੀ ਟੈਕਸੀ ਡਰਾਇਵਰ ਨੇ ਦਿੱਤਾ ਸੀ 2 ਡਾਲਰ ਦਾ ਡਿਸਕਾਊਂਟ

Sunday, Jul 14, 2019 - 10:58 PM (IST)

ENG v NZ : ਇਯੋਨ ਮੋਰਗਨ ਨੂੰ ਪੰਜਾਬੀ ਟੈਕਸੀ ਡਰਾਇਵਰ ਨੇ ਦਿੱਤਾ ਸੀ 2 ਡਾਲਰ ਦਾ ਡਿਸਕਾਊਂਟ

ਜਲੰਧਰ— ਇੰਗਲੈਂਡ ਟੀਮ ਨੂੰ 27 ਸਾਲ ਬਾਅਦ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਲੈ ਕੇ ਜਾਣ ਵਾਲੇ ਇਯੋਨ ਮੋਰਗਨ ਨੂੰ ਕਦੀ ਉਸਦੇ ਵਧੀਆ ਵਿਵਹਾਰ ਕਾਰਨ ਟੈਕਸੀ ਕਿਰਾਏ 'ਚ 2 ਡਾਲਰ ਦਾ ਡਿਸਕਾਊਂਟ ਵੀ ਮਿਲਿਆ ਸੀ। ਮੋਰਗਨ ਨਾਲ ਜੁੜਿਆ ਇਹ ਕਿੱਸਾ ਇਨ੍ਹਾ ਦਿਨ੍ਹਾਂ 'ਚ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਹੈ। ਦਰਅਸਲ 2013 'ਚ ਮੋਰਗਨ ਨੇ ਕਿਤੇ ਜਾਣ ਦੇ ਲਈ ਟੈਕਸੀ ਕੀਤੀ ਸੀ। ਟੈਕਸੀ ਨੂੰ ਇਕ ਪੰਜਾਬੀ ਮੁੰਡਾ ਚਲਾ ਰਿਹਾ ਸੀ।
ਮੋਰਗਨ ਨੂੰ ਲੱਗਿਆ ਕਿ ਟੈਕਸੀ ਡਰਾਇਵਰ ਉਸ ਨੂੰ ਪਛਾਣ ਨਹੀਂ ਸਕਿਆ ਹੈ। ਉਨ੍ਹਾਂ ਨੇ ਗੱਲ ਅੱਗੇ ਵਧਾਉਣ ਲਈ ਉਸ ਤੋਂ ਪੁੱਛਿਆ ਕਿ ਤੁਸੀਂ ਕ੍ਰਿਕਟ ਨੂੰ ਫਾਲੋ ਕਰਦੇ ਹੋ। ਇਸ 'ਤੇ ਡਰਾਇਵਰ ਨੇ ਸਾਫ ਮਨ੍ਹਾ ਕਰਦੇ ਹੋਏ ਕਿਹਾ, ਨਹੀਂ ਮੈਂ ਇਸ ਤੋਂ ਨਫਰਤ ਕਰਦਾ ਹਾਂ। ਡਰਾਇਵਰ ਦਾ ਇਹ ਜਵਾਬ ਸੁਣ ਕੇ ਮੋਰਗਨ ਹੈਰਾਨ ਹੋ ਗਿਆ। ਉਨ੍ਹਾਂ ਨੇ ਕਿਹਾ ਫਿਰ ਤੁਸੀਂ ਕੀ ਪਸੰਦ ਕਰਦੇ ਹੋ। ਇਸ 'ਤੇ ਟੈਕਸੀ ਡਰਾਇਵਰ ਨੇ ਫਿਰ ਤੋਂ ਕਿਹਾ- ਮੈਨੂੰ ਫੁਟੀ ਏ. ਐੱਫ. ਐੱਲ. (ਆਸਟਰੇਲੀਅਨ ਫੁੱਟਬਾਲ ਲੀਗ) ਪਸੰਦ ਹੈ। ਕਿਉਂਕਿ ਇਹ ਇਕ ਵਧੀਆ ਖੇਡ ਹੈ।
ਮੋਰਗਨ ਹੈਰਾਨ ਸੀ। ਬਹੁਤ ਦੇਰ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਡਰਾਇਵਰ ਨੂੰ ਦੱਸਿਆ ਕਿ ਉਹ ਇੰਗਲੈਂਡ ਦੀ ਕ੍ਰਿਕਟ ਟੀਮ 'ਚ ਖੇਡਦੇ ਹਨ। ਇਹ ਗੱਲ ਸੁਣਕੇ ਡਰਾਇਵਰ ਵੀ ਹੱਸਣ ਲੱਗਾ। ਫਿਰ ਬੋਲਿਆ-ਮਾਫ ਕਰਨਾ, ਮੈਂ ਤੁਹਾਨੂੰ ਪਛਾਣ ਨਹੀਂ ਸਕਿਆ। ਇਸ 'ਤੇ ਮੋਰਗਨ ਹੱਸਦੇ ਹੋਏ ਬੋਲੇ- ਜੇਕਰ ਤੁਸੀਂ ਮੈਨੂੰ ਪਛਾਣ ਲੈਂਦੇ ਤਾਂ ਕ੍ਰਿਕਟ ਦੇ ਵਾਰੇ 'ਚ ਇੰਨ੍ਹੀ ਇਮਾਨਦਾਰੀ ਨਾਲ ਗੱਲ ਨਹੀਂ ਕਰਦੇ।

PunjabKesari
ਮੋਰਗਨ ਨੇ ਕਿਹਾ ਕਿ ਉਸ ਨੂੰ ਪਹਿਲੀ ਵਾਰ ਇੰਡੀਅਨ ਸਬ ਕਾਨਟੀਨੇਟ ਦਾ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲਿਆ ਹੈ ਜੋ ਕ੍ਰਿਕਟ ਨੂੰ ਪਸੰਦ ਨਹੀਂ ਕਰਦਾ। ਮੋਰਗਨ ਨੇ ਕਿਹਾ ਕਿ ਉਹ ਇਹ ਮੀਟਿੰਗ ਨੂੰ ਕਦੇ ਨਹੀਂ ਭੁਲਾਂਗੇ। ਮੋਰਗਨ ਨੇ ਟੈਕਸੀ ਡਰਾਇਵਰ ਦੇ ਨਾਲ ਇਕ ਫੋਟੋ ਵੀ ਖਿਚਵਾਈ। ਮੋਰਗਨ ਨੂੰ ਉਸ ਦਿਨ ਇਕ ਸਰਪ੍ਰਾਈਜ਼ ਵੀ ਮਿਲਿਆ। ਮੋਰਗਨ ਜਿਸ ਤਰ੍ਹਾਂ ਹੀ ਆਪਣੀ ਮੰਜ਼ਿਲ 'ਤੇ ਪਹੁੰਚੇ ਤਾਂ ਟੈਕਸੀ ਡਰਾਇਵਰ ਨੇ ਉਸ ਨੂੰ ਕਿਰਾਏ 'ਚੋਂ 2 ਡਾਲਰ ਛੱਡ ਕੇ ਧੰਨਵਾਦ ਕੀਤਾ ਤੇ ਅੱਗੇ ਚੱਲ ਗਿਆ।

PunjabKesari
ਕੌਣ ਹੈ ਇਯੋਨ ਮੋਰਗਨ
ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਇਯੋਨ ਮੋਰਗਨ ਮੂਲ ਰੂਪ ਤੋਂ ਆਇਰਲੈਂਡ ਦੇ ਰਹਿਣ ਵਾਲੇ ਹਨ। ਆਇਰਲੈਂਡ ਕ੍ਰਿਕਟ ਟੀਮ ਵਲੋਂ ਉਹ ਕ੍ਰਿਕਟ ਵਿਸ਼ਵ ਕੱਪ ਵੀ ਖੇਡ ਚੁੱਕੇ ਹਨ। ਇੰਗਲੈਂਡ ਟੀਮ 'ਚ ਐਂਟ੍ਰੀ ਤੋਂ ਬਾਅਦ ਉਸਦਾ ਕ੍ਰਿਕਟ ਕਰੀਅਰ ਖੂਬ ਚਮਕਿਆ। ਮੋਰਗਨ 232 ਵਨ ਡੇ ਮੈਚਾਂ 'ਚ ਸੱਤ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕਿਆ ਹੈ। ਵੱਡੀ ਗੱਲ ਇਹ ਹੈ ਕਿ ਉਹ ਇੰਗਲੈਡ ਦੇ ਲਈ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ।

PunjabKesari
ਕੌਣ ਸੀ ਟੈਕਸੀ ਡਰਾਇਵਰ
ਮੋਰਗਨ ਨੂੰ ਆਪਣੀ ਟੈਕਸੀ 'ਚ ਛੱਡਣ ਵਾਲੇ ਦਾ ਨਾਂ ਗੁਰਤੇਜ਼ ਸਿੰਘ ਸਮਰਾ ਹੈ। ਦਰਅਸਲ ਗੁਰਤੇਜ਼ ਨੇ 2013 'ਚ ਇਯੋਨ ਮੋਰਗਨ ਦੇ ਨਾਲ ਖਿਚਵਾਈ ਫੋਟੋ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕਰ ਲਿਖਿਆ ਕਿ ਕੋਈ ਦੱਸ ਸਕਦਾ ਹੈ ਕਿ ਭਰਾ ਕੌਣ ਹਨ। ਹੋਇਆ ਕੀ ਹੈ ਇਹ ਬਾਅਦ 'ਚ ਦੱਸਾਂਗਾ। ਹੁਣ ਜਦੋਂ 5 ਸਾਲ ਬਾਅਦ ਮੋਰਗਨ ਜਦੋਂ ਇੰਗਲੈਂਡ ਦੀ ਕ੍ਰਿਕਟ ਟੀਮ ਨੂੰ ਫਾਈਨਲ 'ਚ ਲੈ ਕੇ ਗਏ ਤਾਂ ਗੁਰਤੇਜ਼ ਨੇ ਉਹੀ ਪੰਜ ਸਾਲ ਪੁਰਾਣੀ ਫੋਟੋ ਸ਼ੇਅਰ ਕਰਨ ਦੇ ਨਾਲ ਮੋਰਗਨ ਦੇ ਨਾਲ ਹੋਇਆ ਕਿੱਸਾ ਵੀ ਸ਼ੇਅਰ ਕਰ ਦਿੱਤਾ।


author

Gurdeep Singh

Content Editor

Related News