ਮਾਰਗਨ ਨੇ ਵਿਰਾਟ-ਧੋਨੀ ਨਹੀਂ ਸਗੋਂ ਇਸ ਖਿਡਾਰੀ ਨੂੰ ਦੱਸਿਆ ਟੀਮ ਇੰਡੀਆ ਦਾ ਬਿਹਤਰੀਨ ਕਪਤਾਨ

07/30/2019 12:34:02 PM

ਨਵੀਂ ਦਿੱਲੀ : ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤੀ ਟੀਮ ਦਾ ਸਭ ਤੋਂ ਸਫਲ ਕਪਤਾਨ ਕੌਣ ਹੈ ਤਾਂ ਸ਼ਾਇਦ ਤੁਹਾਡਾ ਜਵਾਬ ਮਹਿੰਦਰ ਸਿੰਘ ਧੋਨੀ ਹੋਵੇ। ਕਿਉਂਕਿ ਧੋਨੀ ਨੇ ਆਪਣੀ ਕਪਤਾਨੀ ਵਿਚ ਟੀਮ ਇੰਡੀਆ ਨੂੰ 2 ਵਰਲਡ ਕੱਪ ਅਤੇ ਚੈਂਪੀਅਨਸ ਟ੍ਰਾਫੀ ਜਿਤਾਈ ਹੈ। ਧੋਨੀ ਇਕ ਚੰਗੇ ਬੱਲੇਬਾਜ਼ ਦੇ ਨਾਲ-ਨਾਲ ਚੰਗੇ ਕਪਤਾਨ ਵੀ ਹਨ। ਧੋਨੀ ਜਦੋਂ ਤੱਕ ਮੈਦਾਨ 'ਤੇ ਹੁੰਦੇ ਹਨ, ਤਾਂ ਸਾਰਿਆਂ ਨੂੰ ਉਸ ਤੋਂ ਮੈਚ ਜਿਤਾਉਣ ਦੀ ਉਮੀਦ ਹੁੰਦੀ ਹੈ।

PunjabKesari

ਉੱਥੇ ਹੀ ਕੁਝ ਲੋਕਾਂ ਨੂੰ ਧੋਨੀ ਨਹੀਂ ਸਗੋਂ ਵਿਰਾਟ ਕੋਹਲੀ ਚੰਗੇ ਕਪਤਾਨ ਲੱਗਦੇ ਹਨ। ਵਿਰਾਟ ਦੀ ਕਪਤਾਨੀ ਵਿਚ ਹੀ ਟੀਮ ਇੰਡੀਆ ਵਰਲਡ ਕੱਪ 2019 ਦਾ ਮੈਚ ਖੇਡੀ ਪਰ ਉਸ ਨੂੰ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਵਰਲਡ ਕੱਪ 'ਚੋਂ ਬਾਹਰ ਹੋਣਾ ਪਿਆ। ਇਸ ਵਿਚਾਲੇ ਮਾਰਗਨ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਟੀਮ ਇੰਡੀਆ ਦਾ ਕਪਤਾਨ ਵਿਰਾਟ ਕੋਹਲੀ ਅਤੇ ਧੋਨੀ ਨਹੀਂ ਸਗੋਂ ਰੋਹਿਤ ਸ਼ਰਮਾ ਹੋਣਾ ਚਾਹੀਦਾ ਹੈ।

PunjabKesari

ਇਯੋਨ ਮਾਰਗਨ ਨੇ ਕ੍ਰਿਕਇਨਫੋ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਭਾਰਤੀ ਟੀਮ ਦਾ ਕਪਤਾਨ ਵਿਰਾਟ ਅਤੇ ਧੋਨੀ ਨਹੀਂ ਸਗੋਂ ਰੋਹਿਤ ਸ਼ਰਮਾ ਨੂੰ ਹੋਣਾ ਚਾਹੀਦਾ ਹੈ। ਰੋਹਿਤ ਸ਼ਰਮਾ ਇਕ ਚੰਗੇ ਤਜ਼ਰਬੇਕਾਰ ਕਪਤਾਨ ਦੇ ਨਾਲ-ਨਾਲ ਚੰਗੇ ਬੱਲੇਬਾਜ਼ ਵੀ ਹਨ। ਰੋਹਿਤ ਦੀ ਅਗਵਾਈ ਵਿਚ ਟੀਮ ਇੰਡੀਆ ਨੇ ਨਿਡਾਸ ਟ੍ਰਾਫੀ 2018 ਦੇ ਨਾਲ-ਨਾਲ ਏਸ਼ੀਆ ਕੱਪ ਵੀ ਜਿੱਤਿਆ ਹੈ। ਇੱਥੇ ਤੱਕ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਹੁਣ ਤੱਕ 4 ਵਾਰ ਖਿਤਾਬ ਜਿੱਤ ਚੁੱਕੀ ਹੈ। ਰੋਹਿਤ ਸ਼ਰਮਾ ਨੇ ਆਪਣੇ ਕਰੀਅਰ ਵਿਚ ਕਈ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ ਅਤੇ ਕਈ ਸ਼ਾਨਦਾਰ ਪਾਰੀਆਂ ਵੀ ਖੇਡੀਆਂ ਹਨ। ਇਸ ਵਜ੍ਹਾ ਤੋਂ ਟੀਮ ਇੰਡੀਆ ਦਾ ਕਪਤਾਨ ਰੋਹਿਤ ਸ਼ਰਮਾ ਨੂੰ ਹੋਣਾ ਚਾਹੀਦਾ ਹੈ।


Related News