WPL ਮੈਗਾ ਨਿਲਾਮੀ 'ਚ ਇਸ ਮਹਿਲਾ ਕ੍ਰਿਕਟਰ 'ਤੇ ਵਰ੍ਹਿਆ ਪੈਸਿਆ ਦਾ ਮੀਂਹ, ਕਰੋੜਾਂ 'ਚ ਲੱਗੀ ਬੋਲੀ
Thursday, Nov 27, 2025 - 05:32 PM (IST)
ਸਪੋਰਟਸ ਡੈਸਕ- ਅਗਲੇ ਸਾਲ ਹੋਣ ਵਾਲੇ ਮਹਿਲਾ ਪ੍ਰੀਮੀਅਰ ਲੀਗ (WPL 2026) ਲਈ ਦਿੱਲੀ ਵਿੱਚ ਮੈਗਾ ਨਿਲਾਮੀ ਦਾ ਆਯੋਜਨ ਕੀਤਾ ਗਿਆ, ਜਿੱਥੇ ਖਿਡਾਰੀਆਂ 'ਤੇ ਕਰੋੜਾਂ ਦੀ ਬੋਲੀ ਲੱਗੀ ਹੈ। ਇਸ ਨਿਲਾਮੀ ਦੌਰਾਨ ਸਭ ਤੋਂ ਵੱਧ ਚਰਚਾ ਨਿਊਜ਼ੀਲੈਂਡ ਦੀ ਟਾਪ ਆਲਰਾਊਂਡਰ ਸੋਫੀ ਡਿਵਾਈਨ ਦੀ ਰਹੀ ਹੈ।
ਡਿਵਾਈਨ ਬਣੀ ਕਰੋੜਪਤੀ
ਸੋਫੀ ਡਿਵਾਈਨ ਨੂੰ ਗੁਜਰਾਤ ਜਾਇੰਟਸ (Gujarat Giants) ਨੇ ਵੱਡੀ ਬੋਲੀ ਲਗਾ ਕੇ 2 ਕਰੋੜ ਰੁਪਏ ਵਿੱਚ ਖਰੀਦ ਲਿਆ ਹੈ। ਡਿਵਾਈਨ ਇਸ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੰਗਲੌਰ (RCB) ਲਈ ਖੇਡਦੀ ਸੀ, ਪਰ ਟੀਮ ਵੱਲੋਂ ਰਿਲੀਜ਼ ਕਰਨ ਤੋਂ ਬਾਅਦ ਉਹ ਮਾਰਕੀ ਪਲੇਅਰਜ਼ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਸੀ। ਮਜ਼ੇਦਾਰ ਗੱਲ ਇਹ ਹੈ ਕਿ ਜਿਸ ਦਿਨ ਮੈਗਾ ਨਿਲਾਮੀ ਚੱਲ ਰਹੀ ਸੀ, ਉਸ ਤੋਂ ਠੀਕ ਪਹਿਲਾਂ ਸੋਫੀ ਡਿਵਾਈਨ ਨੇ WBBL (ਮਹਿਲਾ ਬਿੱਗ ਬੈਸ਼ ਲੀਗ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 24 ਗੇਂਦਾਂ 'ਤੇ 46 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ ਅਤੇ ਨਾਲ ਹੀ 2 ਓਵਰਾਂ ਵਿੱਚ 16 ਦੌੜਾਂ ਦੇ ਕੇ 2 ਵਿਕਟਾਂ ਵੀ ਲਈਆਂ।
