ਮੋਹਨ ਬਾਗਾਨ ਅਤੇ ਚਰਚਿਲ ਬ੍ਰਦਰਸ ਵਿਚਾਲੇ ਮੈਚ 1-1 ਨਾਲ ਡਰਾਅ
Sunday, Feb 10, 2019 - 09:31 AM (IST)

ਵਾਸਕੋ ਡਿ ਗਾਮਾ (ਗੋਆ)— ਐਂਥੋਨੀ ਵੋਲਫੇ ਦੇ ਆਖੀਰ 'ਚ ਪੈਨਲਟੀ ਤੋਂ ਕੀਤੇ ਗਏ ਗੋਲ ਨਾਲ ਚਰਚਿਲ ਬ੍ਰਦਰਸ ਦੀ ਟੀਮ ਸ਼ਨੀਵਾਰ ਨੂੰ ਇੱਥੇ ਹੀਰੋ ਆਈ ਲੀਗ ਮੁਕਾਬਲੇ 'ਚ ਮੋਹਨ ਬਾਗਾਨ ਖਿਲਾਫ 1-1 ਨਾਲ ਡਰਾਅ ਖੇਡ ਕੇ ਅੰਕ ਵੰਡਣ 'ਚ ਸਫਲ ਰਹੀ। ਇਸ ਨਤੀਜੇ ਨਾਲ ਚਰਚਿਲ ਦੀ ਟੀਮ 17 ਮੈਚਾਂ 'ਚ 30 ਅੰਕ ਲੈ ਕੇ ਸਕੋਰ ਬੋਰਡ 'ਚ ਤੀਜੇ ਸਥਾਨ 'ਤੇ ਬਣੀ ਹੋਈ ਹੈ। ਜਦਕਿ ਮੋਹਨ ਬਾਗਾਨ ਦੇ 16 ਮੈਚਾਂ 'ਚ 23 ਅੰਕ ਹਨ ਜਿਸ ਨਾਲ ਉਹ ਛੇਵੇਂ ਸਥਾਨ 'ਤੇ ਬਰਕਰਾਰ ਹੈ।