ਵਿਸ਼ਵ ਕੱਪ ਟੀਮ 'ਚ ਆਮਿਰ ਨੂੰ ਨਹੀਂ ਚੁਣੇ ਜਾਣ 'ਤੇ ਪਾਕਿਸਤਾਨੀਆਂ ਨੇ ਟਵਿੱਟਰ ਰਾਹੀਂ ਕੱਢੀ ਆਪਣੀ ਭੜਾਸ

04/19/2019 12:40:50 PM

ਕਰਾਚੀ— ਪਾਕਿਸਤਾਨ ਨੇ ਵੀਰਵਾਰ ਨੂੰ ਤਜਰਬੇਕਾਰ ਪਰ ਖਰਾਬ ਫਾਰਮ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੂੰ 15 ਮੈਂਬਰੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਨਹੀਂ ਦਿੱਤੀ ਜਦਕਿ ਬੱਲੇਬਾਜ਼ ਆਬਿਦ ਅਲੀ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ। ਮੁੱਖ ਚੋਣਕਰਤਾ ਇੰਜ਼ਮਾਮ ਉਲ ਹਕ ਨੇ ਵਿਸ਼ਵ ਕੱਪ ਟੀਮ 'ਚ ਦੋ ਰਿਜ਼ਰਵ ਖਿਡਾਰੀਆਂ ਦੇ ਨਾਂ ਦਾ ਐਲਾਨ ਕੀਤਾ। ਅਜਿਹੇ 'ਚ ਜਿਵੇਂ ਹੀ ਇਹ ਖਬਰ ਪ੍ਰਸ਼ੰਸਕਾਂ ਨੂੰ ਲੱਗੀ ਤਾਂ ਉਨ੍ਹਾਂ ਨੇ ਟਵਿੱਟਰ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਅਸੀਂ ਵਰਲਡ ਕੱਪ ਨਹੀਂ ਜਿਤ ਸਕਦੇ।
PunjabKesari
ਚੈਂਪੀਅਨਜ਼ ਟਰਾਫੀ ਫਾਈਨਲ 'ਚ ਭਾਰਤ ਨੂੰ ਹਰਾਉਣ ਦੇ ਬਾਅਦ ਤੋਂ ਅਜੇ ਤਕ ਖੇਡੇ ਗਏ ਕੁਲ 14 ਮੁਕਾਬਲਿਆਂ 'ਚ ਆਮਿਰ ਦਾ ਪ੍ਰਦਰਸ਼ਨ ਬੇਹੱਦ ਸ਼ਰਮਨਾਕ ਰਿਹਾ। ਇਸ ਦੌਰਾਨ ਉਹ 92.60 ਦੀ ਘਟੀਆ ਔਸਤ ਨਾਲ ਸਿਰਫ 5 ਵਿਕਟਾਂ ਹੀ ਹਾਸਲ ਕਰ ਸਕੇ। ਆਮਿਰ ਦੀ ਜਗ੍ਹਾ ਪੀ.ਐੱਸ.ਐੱਲ. 'ਚ ਸਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਅਤੇ 150 ਕਿਲੋਮੀਟਰ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟਣ ਦੀ ਕਾਬਲੀਅਤ ਰਖਣ ਵਾਲੇ ਯੁਵਾ ਪੇਸਰ ਮੁਹੰਮਦ ਹਸਨੈਨ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ।
PunjabKesari

PunjabKesari

PunjabKesari


ਟੀਮ ਇਸ ਤਰ੍ਹਾਂ ਹੈ :
ਸਰਫਰਾਜ਼ ਅਹਿਮਦ (ਕਪਤਾਨ), ਫਖਰ ਜ਼ਮਾਨ, ਇਮਾਮ ਉਲ ਹੱਕ, ਆਬਿਦ ਅਲੀ, ਬਾਬਰ ਆਜ਼ਮ, ਸ਼ੋਏਬ ਮਲਿਕ, ਹੈਰਿਸ ਸੋਹੇਲ, ਮੁਹੰਮਦ ਹਫੀਜ਼, ਸ਼ਾਦਾਬ ਖਾਨ, ਇਮਾਦ ਵਸੀਮ, ਹਸਨ ਅਲੀ, ਫਹੀਮ ਅਸ਼ਰਫ, ਸ਼ਾਹੀਨ ਸ਼ਾਹ ਅਫਰੀਦੀ, ਜੁਨੈਦ ਖਾਨ ਤੇ ਮੁਹੰਮਦ ਹਸਨੈਨ।
ਰਿਜ਼ਰਵ ਖਿਡਾਰੀ : ਆਸਿਫ ਅਲੀ ਤੇ ਮੁਹੰਮਦ ਆਮਿਰ।


Tarsem Singh

Content Editor

Related News