ਆਬੂ ਧਾਬੀ ਟੀ-10 ਲੀਗ 'ਚ ਆਇਆ ਮੁਹੰਮਦ ਸ਼ਹਿਜ਼ਾਦ ਦਾ ਤੂਫਾਨ, 6 ਛੱਕੇ ਲਾ ਕੇ ਬਣਾਈਆਂ 57 ਦੌੜਾਂ

Wednesday, Nov 20, 2019 - 11:25 AM (IST)

ਆਬੂ ਧਾਬੀ ਟੀ-10 ਲੀਗ 'ਚ ਆਇਆ ਮੁਹੰਮਦ ਸ਼ਹਿਜ਼ਾਦ ਦਾ ਤੂਫਾਨ, 6 ਛੱਕੇ ਲਾ ਕੇ ਬਣਾਈਆਂ 57 ਦੌੜਾਂ

ਸਪੋਰਸਟ ਡੈਸਕ— ਆਬੂ ਧਾਬੀ 'ਚ ਚੱਲ ਰਹੀ ਟੀ-10 ਲੀਗ 'ਚ ਅਫਗਾਨੀਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਦਾ ਬੱਲਾ ਇਕ ਵਾਰ ਫਿਰ ਬੋਲਿਆ ਹੈ। ਸ਼ਹਿਜ਼ਾਦ ਨੇ ਕਲੰਦਰਸ ਖਿਲਾਫ ਖੇਡੇ ਗਏ। ਮੈਚ 'ਚ ਸਿਰਫ਼ 21 ਗੇਂਦਾਂ 'ਤੇ 57 ਦੌੜਾਂ ਬਣਾ ਦਿੱਤੀਆਂ। ਸ਼ਹਿਜ਼ਾਦ ਦੀ ਪਾਰੀ ਦੀ ਖਾਸੀਅਤ ਇਹ ਰਹੀ ਕਿ ਇਨ੍ਹਾਂ ਦੌੜਾਂ ਲਈ ਉਸ ਨੇ 3 ਚੌਕੇ ਅਤੇ 6 ਛੱਕੇ ਵੀ ਲਗਾਏ ਮਤਲਬ ਕਿ 48 ਦੌੜਾਂ ਬਾਊਂਡਰੀਜ਼ ਨਾਲ ਹੀ ਬਣਾ ਦਿੱਤੀਆਂ ਸਨ। ਸ਼ਹਿਜ਼ਾਦ ਨੂੰ ਕਪਤਾਨ ਵਾਟਸਨ ਦਾ ਵੀ ਚੰਗਾ ਸਾਥ ਮਿਲਿਆ ਜਿਸ ਨੇ 15 ਗੇਂਦਾਂ 'ਚ 5 ਚੌਕੇ ਅਤੇ ਇਕ 6 ਦੀ ਬਦੌਲਤ 30 ਦੌੜਾਂ ਬਣਾਈਆਂ।

PunjabKesariਫਿਲਹਾਲ ਸ਼ਹਿਜ਼ਾਦ ਅਤੇ ਵਾਟਸਨ ਦੀਆਂ ਪਾਰੀਆਂ ਦੀ ਬਦੌਲਤ ਡੈੱਕਨ ਨੇ ਪਹਿਲਾਂ ਖੇਡਦੇ ਹੋਏ 10 ਓਵਰਾਂ 'ਚ 128 ਦੌੜਾਂ ਬਣਾਈਆਂ ਸਨ। ਕਲੰਦਰਸ ਵਲੋਂ ਮੁਜੀਬ ਨੂੰ ਦੋ ਓਵਰ 'ਚ 26 ਤਾਂ ਲਾਹਿਰੁ ਕੁਮਾਰਾ ਨੇ 2 ਓਵਰ 'ਚ 30 ਦੌੜਾਂ ਖਰਚ ਕੀਤੀਆਂ ਸਨ। ਕਲੰਦਰ ਦੇ ਇਕਮਾਤਰ ਸਫਲ ਗੇਂਦਬਾਜ਼ ਰਿਹਾ ਜਾਰਜ ਗਾਰਟੋਨ, ਜਿਸ ਨੇ 21 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।PunjabKesari

ਉਥੇ ਹੀ, ਟੀਚੇ ਦਾ ਪਿੱਛਾ ਕਰਨ ਉਤਰੇ ਕਲੰਦਰਸ ਦੀ ਸ਼ੁਰੂਆਤ ਹੀ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ ਟਾਮ ਬੈਂਟਨ 9 ਦੌੜਾਂ ਬਣਾ ਕੇ ਚੱਲਦੇ ਬਣੇ। ਇਸ ਤੋਂ ਬਾਅਦ ਲਿਊਕ ਰੋਂਚੀ ਵੀ 17 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕਪਤਾਨ ਡੇਵਿਡ ਮਲਾਨ ਅਤੇ ਫਿਲੀਪ ਸਾਲਟ ਨੇ ਤੇਜ਼ ਬੱਲੇਬਾਜ਼ੀ ਕੀਤੀ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਮਲਾਨ ਨੇ 25 ਗੇਂਦਾਂ 'ਚ ਤਿੰਨ ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 49 ਦੌੜਾਂ ਬਣਾਈਆਂ।PunjabKesari


Related News